ਪ੍ਰੀਤ ਕੌਰ ਗਿੱਲ ਨੂੰ ਬਰਤਾਨੀਆ ‘ਚ ਅਹਿਮ ਅਹੁਦਾ

-ਪੰਜਾਬੀਲੋਕ ਬਿਊਰੋ
ਸਿੱਖ ਹਲਕਿਆਂ ਵਿੱਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦ ਬਰਤਾਨੀਆ ਵਿੱਚ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਨੂੰ ਸਦਨ ਗ੍ਰਹਿ ਮਾਮਲਿਆਂ ਬਾਰੇ ਉਚ ਤਾਕਤੀ ਕਮੇਟੀ ਦੀ ਮੈਂਬਰ ਚੁਣਿਆ ਗਿਆ। ਬੀਤੀ 8 ਜੂਨ ਨੂੰ ਹੋਈਆਂ ਆਮ ਚੋਣਾਂ ਵਿਚ ਲੇਬਰ ਪਾਰਟੀ ਦੀ ਟਿਕਟ ‘ਤੇ ਐਜ਼ਬੈਸਟਨ ਸੀਟ ਤੋਂ ਜਿੱਤ ਦਰਜ ਕਰਨ ਵਾਲੀ ਪ੍ਰੀਤ ਕੌਰ ਗਿੱਲ ਤੋਂ ਇਲਾਵਾ ਕਮੇਟੀ ਵਿਚ 10 ਹੋਰ ਸੰਸਦ ਮੈਂਬਰ ਸ਼ਾਮਲ ਹਨ। ਇਹ ਕਮੇਟੀ ਜਾਂਚ ਲਈ ਅਪਣੇ ਵਿਸ਼ੇ ਖ਼ੁਦ ਚੁਣਦੀ ਹੈ ਅਤੇ ਸਬੰਧਤ ਧਿਰਾਂ ਤੋਂ ਲਿਖਤੀ ਤੇ ਜ਼ਬਾਨੀ ਸਬੂਤ ਮੰਗੇ ਜਾਂਦੇ ਹਨ। ਪ੍ਰੀਤ ਕੌਰ ਨੇ ਕਿਹਾ, ”ਇਸ ਤੋਂ ਪਹਿਲਾਂ ਕਮੇਟੀ ਵਿਚ ਕੋਈ ਸਿੱਖ ਸੰਸਦ ਮੈਂਬਰ ਨਹੀਂ ਸੀ।” ਉਨਾਂ ਦਸਿਆ ਕਿ ਸਿੱਖਾਂ ਦੀ ਨੁਮਾਇੰਦਗੀ ਪੂਰੇ ਮੁਲਕ ਵਿਚ ਨਜ਼ਰ ਆਉਣੀ ਚਾਹੀਦੀ ਹੈ। ਹਾਊਸ ਆਫ਼ ਕਾਮਰਜ਼ ਦੇ ਗ੍ਰਹਿ ਮੰਤਰਾਲੇ ਦੀ ਚੋਣ ਕਮੇਟੀ ਦੇ ਪ੍ਰਧਾਨ ਕੀਥ ਵਾਜ ਸਨ ਅਤੇ ਪਿਛਲੇ ਸਾਲ ਉਹ ਇਸ ਅਹੁਦੇ ਤੋਂ ਹਟ ਗਏ। ਉਹ ਬ੍ਰਿਟੇਨ ਵਿਚ ਭਾਰਤੀ ਮੂਲ ਦੇ ਸਭ ਤੋਂ ਲੰਮੇ ਸਮੇਂ ਤਕ ਸੰਸਦ ਮੈਂਬਰ ਰਹੇ। ਕਮੇਟੀ ਜਾਂਚ ਲਈ ਅਪਣੇ ਵਿਸ਼ੇ ਖੁਦ ਚੁਣਦੀ ਹੈ ਅਤੇ ਸਬੰਧਤ ਸਮੂਹਾਂ ਅਤੇ ਲੋਕਾਂ ਤੋਂ ਲਿਖ਼ਤੀ ਅਤੇ ਜ਼ੁਬਾਨੀ ਸਬੂਤ ਮੰਗਦੀ ਹੈ।