ਬੀ ਸੀ ਚੋਣਾਂ ‘ਚ ਪੰਜਾਬੀਆਂ ਦੀ ਸ਼ਾਨਦਾਰ ਜਿੱਤ

-ਪੰਜਾਬੀਲੋਕ ਬਿਊਰੋ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਸੂਬੇ ‘ਚ ਹੋਈਆਂ ਚੋਣਾਂ ਦੇ ਮੱਦੇਨਜ਼ਰ ਪਹਿਲੇ ਗੇੜ ਦੇ ਨਤੀਜਿਆਂ ‘ਚ ਕਈ ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਅੰਤਿਮ ਨਤੀਜੇ 22 ਮਈ ਨੂੰ ਸਾਹਮਣੇ ਆਉਣਗੇ। ਬਰਨਾਬੇ-ਐਡਮੰਡਜ਼ ਹਲਕੇ ਤੋਂ ਐੱਨ.ਡੀ.ਪੀ. ਉਮੀਦਵਾਰ ਰਾਜ ਚੌਹਾਨ ਨੇ ਜਿੱਤ ਪ੍ਰਾਪਤ ਕੀਤੀ ਹੈ। ਚੌਹਾਨ ਨੇ 9,613 ਵੋਟਾਂ ਪ੍ਰਾਪਤ ਕੀਤੀਆਂ ਹਨ। ਉਨਾਂ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਗੈਰੀਸਨ ਡਿਊਕ ਨੂੰ ਕਰਾਰੀ ਹਾਰ ਦਿੱਤੀ ਹੈ। ਗੈਰੀਸਨ ਨੇ 5,852 ਵੋਟਾਂ ਪ੍ਰਾਪਤ ਕੀਤੀਆਂ। ਡੈਲਟਾ ਨਾਰਥ ਤੋਂ ਐੱਨ. ਡੀ. ਪੀ ਦੇ ਉਮੀਦਵਾਰ ਰਵੀ ਕਾਹਲੋਂ ਨੇ 10,658 ਵੋਟਾਂ ਪ੍ਰਾਪਤ ਕੀਤੀਆਂ ਅਤੇ ਉਨਾਂ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਸਕੋਟ ਹੈਮਿਲਟਨ ਨੂੰ ਹਰਾਇਆ, ਜਿਨਾਂ ਨੇ 8,817 ਵੋਟਾਂ ਪ੍ਰਾਪਤ ਕੀਤੀਆਂ।
ਐੱਨ.ਡੀ.ਪੀ. ਦੇ ਉਮੀਦਵਾਰ ਜਗਰੂਪ ਬਰਾੜ ਨੇ 9,181 ਵੋਟਾਂ ਪ੍ਰਾਪਤ ਕੀਤੀਆਂ ਹਨ ਅਤੇ ਉਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਪੀਟਰ ਫੈਸਬੈਂਡਰ ਨੂੰ ਹਰਾਇਆ ਜੋ ਲਿਬਰਲ ਵੱਲੋਂ ਖੜੇ ਸਨ। ਰਚਨਾ ਸਿੰਘ ਸਰੀ ਗਰੀਨ ਟਿੰਬਰਸ ਤੋਂ ਸਭ ਨੂੰ ਜਬਰਦਸਤ ਵੋਟਾਂ ਤੋਂ ਹਰਾਇਆ ਹੈ। ਉਸ ਨੇ 6,827 ਵੋਟਾਂ ਪ੍ਰਾਪਤ ਕਰਕੇ ਐੱਨ.ਡੀ.ਪੀ ਦੀ ਝੋਲੀ ਪਾਈਆਂ ਹਨ। ਸਰੀ-ਨਿਊਟਨ ਤੋਂ ਐੱਨ.ਡੀ.ਪੀ ਦੇ ਉਮੀਦਵਾਰ ਹੈਰੀ ਬੈਂਸ ਨੇ ਆਪਣੇ ਵਿਰੋਧੀ ਦੋ ਪੰਜਾਬੀ ਉਮੀਦਵਾਰਾਂ ਨੂੰ ਹਰਾਇਆ ਹੈ। ਉਨਾਂ ਨੇ ਆਜ਼ਾਦ ਉਮੀਦਵਾਰ ਬਲਪ੍ਰੀਤ ਸਿੰਘ ਬਲ ਅਤੇ ਲਿਬਰਲ ਪਾਰਟੀ ਦੇ ਗੁਰਮਿੰਦਰ ਸਿੰਘ ਪਰਿਹਾਰ ਨੂੰ ਹਰਾਇਆ। ਹੈਰੀ ਬੈਂਸ ਨੇ ਕੁੱਲ 8,823 ਵੋਟਾਂ ਪ੍ਰਾਪਤ ਕੀਤੀਆਂ। ਜਦੋਂ ਕਿ ਗੁਰਮਿੰਦਰ ਸਿੰਘ ਪਰਿਹਾਰ ਨੂੰ 4603 ਵੋਟਾਂ ਅਤੇ ਬਲਪ੍ਰੀਤ ਬਲ ਨੂੰ ਸਿਰਫ 881 ਵੋਟਾਂ ਹੀ ਮਿਲੀਆਂ। ਸਰੀ-ਪੈਨੋਰਮਾ ਹਲਕੇ ਤੋਂ ਐੱਨ. ਡੀ. ਪੀ. ਦੀ ਉਮੀਦਵਾਰ ਜਿੰਨੀ ਸਿਮਸ ਨੇ 10,910 ਵੋਟਾਂ ਪ੍ਰਾਪਤ ਕਰਕੇ ਜਬਰਦਸਤ ਜਿੱਤ ਪ੍ਰਾਪਤ ਕੀਤੀ ਹੈ।

Tags: