ਅਮਰੀਕੀ ਜਨਗਣਨਾ 2020 ‘ਚ ਸਿੱਖਾਂ ਨੂੰ ਸ਼ਾਮਲ ਕਰਨ ਦੀ ਮੰਗ

-ਪੰਜਾਬੀਲੋਕ ਬਿਊਰੋ
ਅਮਰੀਕਾ ‘ਚ ਰਹਿ ਰਹੇ ਸਿੱਖ ਭਾਈਚਾਰੇ ਨੇ 2020 ਦੀ ਜਨਗਣਨਾ ‘ਚ ਸਿੱਖ ਕਮਿਊਨਿਟੀ ਲਈ ਇਕ ਅਲੱਗ ਸ਼੍ਰੇਣੀ ਲਈ ਅਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਸਿੱਖਾਂ ਦੀ ਇਕ ਐੱਨ. ਜੀ. ਓ. ਸਿੱਖਾਂ ਨੂੰ ਜਨਗਣਨਾ ‘ਚ ਅਲੱਗ ਸ਼੍ਰੇਣੀ ਦੇਣ ਲਈ ਅਮਰੀਕੀ ਸਰਕਾਰ ‘ਤੇ ਦਬਾਅ ਬਣਾ ਰਹੀ ਹੈ। ਉਸ ਦਾ ਕਹਿਣਾ ਹੈ ਕਿ 2020 ਦੀ ਜਨਗਣਨਾ ‘ਚ ਸਿੱਖਾਂ ਦੀ ਸਵੈ ਪਛਾਣ ਦੀ ਇਜ਼ਾਜਤ ਦੇਣ ਨਾਲ ਹਰ ਕਿਸੇ ਦੀ ਗਿਣਤੀ ਹੋਵੇਗੀ। ਇਸ ਨਾਲ ਕਮਿਊਨਿਟੀ ਖਿਲਾਫ ਧੋਂਸ ਦਿਖਾਉਣ ਅਤੇ ਨਫਰਤ ਤੋਂ ਪ੍ਰੇਰਿਤ ਅਪਰਾਧਾਂ ਨਾਲ ਨਿਪਟਣਾ ਅਸਾਨ ਹੋ ਜਾਵੇਗਾ। ਪਾਕਿਸਤਾਨ ਚ ਵੀ ਸਿੱਖਾਂ ਨੂੰ ਜਨਗਣਨਾ ਦੀ ਅਲੱਗ ਸ਼੍ਰੇਣੀ ‘ਚ ਸ਼ਾਮਲ ਕਰ ਲਿਆ ਗਿਆ ਹੈ। ਇਸ ਦੇ ਲਈ ਸਿੱਖਾ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ।