ਹਰਜੀਤ ਸਿੰਘ ਨੇ ਰੈਡੀਕਲਜ਼ ਤੋਂ ਦੂਰੀ ਰੱਖੀ

-ਪੰਜਾਬੀਲੋਕ ਬਿਊਰੋ
ਸ. ਹਰਜੀਤ ਸਿੰਘ ਸੱਜਣ ਕੱਲ ਗੁਰੂ ਕੀ ਨਗਰੀ ਪੁੱਜੇ, ਸਰਕਾਰੀ ਪੱਧਰ ‘ਤੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਨਹੀਂ ਕੀਤਾ ਗਿਆ, ਪਰ ਵੱਖ ਵੱਖ ਜਥੇਬੰਦੀਆਂ ਸਵਾਗਤ ਲਈ ਪੁੱਜੀਆਂ, ਖਾਸ ਕਰਕੇ ਰੈਡੀਕਲ ਸਿੱਖ ਸੰਗਠਨਾਂ ਦੇ ਨੁਮਾਇੰਦੇ ਵੱਡੀ ਗਿਣਤੀ ਪੁੱਜੇ, ਪਰ ਇਹਨਾਂ ਤੋਂ ਸ. ਸੱਜਣ ਨੇ ਦੂਰੀ ਰੱਖੀ, ਦੂਰੋਂ ਹੀ ਦੁਆ ਸਲਾਮ ਕਬੂਲ ਕੀਤੀ। ਉਹ ਏਅਰਪੋਰਟ ਤੋਂ ਤਾਜ ਹੋਟਲ ਤੱਕ ਸਖਤ ਸੁਰੱਖਿਆ ਪਹਿਰੇ ਹੇਠ ਗਏ। ਅੱਜ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ, ਲੰਗਰ ਵੀ ਛਕਣਗੇ, ਵਾਪਸੀ ‘ਤੇ ਐਸ ਜੀ ਪੀ ਸੀ ਉਹਨਾਂ ਨੂੰ ਸਨਮਾਨਿਤ ਕਰੇਗੀ, ਫੇਰ ਉਹ ਭਗਤ ਪੂਰਨ ਸਿੰਘ ਪਿੰਗਲਵਾੜਾ ਵੀ ਜਾਣਗੇ।
ਕਿਹਾ ਜਾ ਰਿਹਾ ਹੈ ਕਿ ਸਾਰੇ ਸਿਆਸੀ ਲੀਡਰ ਹਰਜੀਤ ਸਿੰਘ ਸੱਜਣ ਦੀ ਪੰਜਾਬ ਫੇਰੀ ਨੂੰ ਲੈ ਕੇ ਆਪੋ ਆਪਣੀ ਡਫਲੀ ਲੈ ਕੇ ਰਾਗ ਸੁਣਾਉਣ ਲਈ ਪੱਬਾਂ ਭਾਰ ਹੋਏ ਪਏ ਸਨ, ਪਰ ਸ. ਸੱਜਣ ਨੇ ਸਿਆਸਤਦਾਨਾਂ ਤੋਂ ਪਾਸਾ ਵੱਟਣ ਵਾਲੀ ਸਿਆਣਪ ਵਰਤੀ ਹੈ।