ਅਮਰੀਕਾ ‘ਚ ਅਭ ਅੱਛਾ ਨਹੀਂ, ਸਿੱਖ ‘ਤੇ ਹੋਇਆ ਹਮਲਾ

ਅਸਟਰੇਲੀਆ ‘ਚ ਵੀ ਭਾਰਤੀ ‘ਤੇ ਹਮਲਾ
ਭਾਰਤ ਦਾ ਵਿਦੇਸ਼ ਮੰਤਰਾਲਾ ਚਿੰਤਤ
-ਪੰਜਾਬੀਲੋਕ ਬਿਊਰੋ
ਟਰੰਪ ਦੇ ਕਾਰਜਕਾਲ ਦੇ ਸ਼ੁਰੂ ਹੁੰਦਿਆਂ ਹੀ ਅਮਰੀਕਾ ਵਿੱਚ ਰਹਿ ਰਹੇ ਗੈਰ ਅਮਰੀਕੀਆਂ ਲਈ ਖਤਰਾ ਖੜਾ ਹੋ ਗਿਆ ਹੈ। ਕੈਨਸਸ ਸ਼ਹਿਰ ਵਿੱਚ ਹੋਏ ਨਸਲੀ ਹਮਲੇ ਨੂੰ ਹਾਲੇ ਕੁਝ ਦਿਨ ਹੀ ਬੀਤੇ ਹਨ ਕਿ ਹੁਣ ਅਮਰੀਕਾ ‘ਚ ਵਾਸ਼ਿੰਗਟਨ ਦੇ ਕੈਂਟ ਇਲਾਕੇ ਵਿੱਚ ਇੱਕ 39 ਸਾਲਾ ਸਿੱਖ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤੇ Cheap NFL Jerseys ਜਾਣ ਦੀ ਖਬਰ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਸਾਊਥ ਕੈਰੋਲੀਨਾ ਵਿੱਚ ਇੱਕ 43 ਸਾਲਾ ਭਾਰਤੀ ਹਾਰਨਿਸ਼ ਪਟੇਲ ਨੂੰ ਉਸ ਦੇ ਆਪਣੇ ਸਟੋਰ ਵਿੱਚ ਕਤਲ ਕਰ ਦਿੱਤਾ ਗਿਆ ਸੀ।ਤਾਜ਼ਾ ਘਟਨਾ ਵਿੱਚ ਜ਼ਖਮੀ ਸਿੱਖ ਵਿਅਕਤੀ ਦੀ ਜਾਣਕਾਰੀ ਮੁਤਾਬਕ ਜਦੋਂ ਉਹ ਸ਼ਾਮ ਨੂੰ ਆਪਣੇ ਕੈਂਟ ਸਥਿਤ ਘਰ ਤੋਂ ਬਾਹਰ ਜਾ ਰਿਹਾ ਸੀ ਤਾਂ ਬਾਹਰ ਸੜਕ ‘ਤੇ ਜਾ ਰਹੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਬੁਲਾਇਆ ਤੇ ਉਸ ਨੂੰ ਉੱਚੀ ਅਵਾਜ਼ ਵਿੱਚ ‘ਆਪਣੇ ਦੇਸ਼ ਵਾਪਸ ਚਲੇ ਜਾਓ’ ਚਿਲਾਉਣ ਲੱਗਾ। ਕੈਂਟ ਪੁਲਿਸ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਵਿਚਾਲੇ ‘ਆਪਣੇ ਦੇਸ਼ ਵਾਪਸ ਚਲੇ ਜਾਓ’ ਕਹਿਣ ‘ਤੇ ਝਗੜਾ ਹੋਇਆ ਤਾਂ ਅਣਪਛਾਤੇ ਵਿਅਕਤੀ ਨੇ ਸਿੱਖ ਵਿਅਕਤੀ ਦੀ ਬਾਂਹ ਵਿੱਚ ਗੋਲੀ ਮਾਰ ਦਿੱਤੀ।
ਜ਼ਖਮੀ ਭਾਰਤੀ ਸਿੱਖ ਵਿਅਕਤੀ ਵੱਲੋਂ ਦੱਸੇ ਹੁਲੀਏ ਮੁਤਾਬਕ ਹਮਲਾਵਰ 6 ਫੁੱਟ ਲੰਬਾ ਸੀ। ਉਸ ਨੇ ਆਪਣੇ ਚਿਹਰੇ ‘ਤੇ ਨਕਾਬ ਪਾਇਆ ਹੋਇਆ ਸੀ। ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ। ਪੁਲਿਸ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਸਿੱਖ ਭਾਈਚਾਰੇ ਦੀ ਮਦਦ ਵੀ ਲੈ ਰਹੀ ਹੈ। ਪਿਛਲੇ 12 ਦਿਨਾਂ ਵਿੱਚ ਅਮਰੀਕਾ ਵਿੱਚ ਵਸਦੇ Cheap MLB Jerseys ਭਾਰਤੀਆਂ ‘ਤੇ ਹੋਏ ਨਸਲੀ ਹਮਲਿਆਂ ਦਾ ਇਹ ਤੀਜਾ ਮਾਮਲਾ ਹੈ। ਇਸ ਵਿੱਚ ਉਹਨਾਂ ਨੂੰ ਅਮਰੀਕਾ ਵਿੱਚੋਂ ਚਲੇ ਜਾਣ ਦੀਆਂ ਟਿੱਪਣੀਆਂ ਕਰਕੇ ਕੇ ਨਿਸ਼ਾਨਾ ਬਣਾਇਆ ਗਿਆ ਹੈ। ਇਹਨਾਂ ਹਮਲਿਆਂ ਵਿੱਚ 31 ਸਾਲਾ ਸ੍ਰੀਨਿਵਾਸ ਕੁਚੀਭੋਤਲੀ ਦੀ ਕੈਨਸਸ ਵਿੱਚ, 43 ਸਾਲਾ ਹਾਰਨਿਸ਼ ਪਟੇਲ ਦੀ ਸਾਊਥ ਕੈਰੋਲੀਨਾ ਵਿੱਚ ਹੱਤਿਆ ਕਰ ਦਿੱਤੀ ਗਈ ਜਦਕਿ ਕੈਂਟ ਵਿੱਚ ਇੱਕ ਸਿੱਖ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ ਜੋ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਘਟਨਾ ਤੋਂ ਬਾਅਦ ਭਾਰਤੀ ਵਿਦੇਸ਼ normalità ਮੰਤਰਾਲਾ ਵੀ ਤੁਰੰਤ ਹਰਕਤ ਵਿੱਚ ਆਇਆ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੀਪ ਰਾਏ ਦੇ ਪਿਤਾ cheap nfl jerseys shop ਹਰਪਾਲ ਸਿੰਘ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ ਤੇ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਤੇ ਆਖਿਆ ਕਿ ਦੀਪ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਹੱਥ ਵਿੱਚ ਗੋਲੀ ਲੱਗੀ ਹੈ। ਉਹ ਤੇਜ਼ੀ ਨਾਲ ਰਿਕਵਰੀ ਕਰ ਰਿਹਾ ਹੈ। ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਮੇਰੀਕੇ ਕਾਲਰਸਨ ਨੇ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  ਅਮਰੀਕਾ ਵਿੱਚ ਨਿੱਤ ਦਿਨ ਵਧ ਰਹੀਆਂ ਨਸਲੀ ਘਟਨਾਵਾਂ ਦਰਮਿਆਨ ਕੈਨਸਸ ਗਵਰਨਰ ਸੈਮ ਬ੍ਰਾਊਨਬੈਕ ਨੇ ਭਾਰਤੀ ਲੋਕਾਂ ਨੂੰ ਅਮਰੀਕਾ ਲਈ ਮਹੱਤਵਪੂਰਨ ਦੱਸਦਿਆਂ ਭਾਰਤੀਆਂ ਦੀ ਪ੍ਰਸ਼ੰਸਾ ਕੀਤੀ ਹੈ। ਹੌਸਟਨ ਵਿੱਚ ਹੋਈ ਮੀਟਿੰਗ ਵਿੱਚ ਕੈਨਸਸ ਦੇ ਗਵਰਨਰ ਸਮੇਤ ਲੈਫਟੀਨੈਂਟ ਗਵਰਨਰ ਜੈਫ ਤੇ ਹਿੰਦੂ-ਅਮਰੀਕੀ ਫਾਊਂਡੇਸ਼ਨ ਦੇ ਮੈਂਬਰਾਂ ਨੇ ਹਿੱਸਾ ਲਿਆ।ਗਵਰਨਰ ਨੇ ਕਿਹਾ ਕਿ, ”ਇੱਕ ਵਿਅਕਤੀ ਦੀ nfl jerseys cheap ਨਸਲੀ ਕਾਰਵਾਈ ਸਾਰੇ ਅਮਰੀਕੀਆਂ ਦੀ ਪ੍ਰੀਭਾਸ਼ਾ ਸਿੱਧ ਨਹੀਂ ਕਰਦੀ, ਕੈਨਸਸ ਸ਼ਹਿਰ ਭਾਰਤੀਆਂ ਦਾ ਹਮੇਸ਼ਾ ਸੁਆਗਤ ਤੇ ਸਹਿਯੋਗ ਕਰਦਾ ਹੈ ਤੇ ਕਰਦਾ ਰਹੇਗਾ। ਸ਼ਹਿਰ ਦੇ ਵਿਕਾਸ ਲਈ ਭਾਰਤੀਆਂ ਦੀ ਦੇਣ ਨੂੰ ਅਸੀਂ ਅਣਗੌਲਿਆ ਨਹੀਂ ਕਰ ਸਕਦੇ। ਭਾਰਤੀਆਂ ਦੀ ਮੌਜੂਦਗੀ ਸ਼ਹਿਰ ਦਾ ਮਾਣ ਵਧਾਉਂਦੀ ਹੈ। ਕੈਨਸਸ ਭਾਰਤੀਆਂ ਦੇ ਰਹਿਣ ਲਈ ਵਧੀਆ ਥਾਂ ਹੈ। ਇਸ ਨਸਲੀ ਹਮਲੇ ਦੇ ਦੁੱਖ ਵਿੱਚ ਅਸੀਂ ਭਾਈਚਾਰੇ ਦੇ ਨਾਲ ਖੜੇ ਹਾਂ।” ਸੈਮ ਬ੍ਰਾਊਨਬੈਕ ਨੇ ਸ੍ਰੀਨਿਵਾਸ, ਮਦਸਾਨੀ ਤੇ ਗ੍ਰਿਲਿਟ ‘ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਪੀੜਤ ਪਰਿਵਾਰਾਂ ਨੂੰ ਇਸ ਮਾਮਲੇ ਵਿੱਚ ਪੂਰਾ ਇਨਸਾਫ ਦੁਆਉਣ ਦਾ ਭਰੋਸਾ ਦੁਆਇਆ। ਇਸ ਮੌਕੇ ਉਹਨਾਂ ਮਰਹੂਮ ਸ੍ਰੀਨਿਵਾਸ ਦੇ ਪਰਿਵਾਰ ਲਈ ਸੋਗ ਜਾਹਰ ਕਰਦਿਆਂ ਇੱਕ ਸੁਨੇਹਾ ਵੀ ਪੜਿਆ।
ਓਧਰ ਆਸਟ੍ਰੇਲੀਆ ਦੇ ਦੱਖਣੀ ਸ਼ਹਿਰ ਐਡੀਲੇਡ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਭਾਰਤੀ ਟੈਕਸੀ ਡਰਾਈਵਰ ‘ਤੇ ਰਾਡ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਐਡੀਲੇਡ ਟੇਫ ਕਾਲਜ ਤੋਂ ਅੰਗਰੇਜ਼ੀ ਦੀਆਂ ਕਲਾਸਾਂ ਲਾ ਕੇ ਪਰਤ ਰਹੇ ਜਸਵਿੰਦਰ cheap oakleys sunglasses ਸਿੰਘ ਉੱਪਲ ਤੋਂ ਇੱਕ ਅਣਪਛਾਤੇ ਵਿਅਕਤੀ ਨੇ ਐਡਰੈਸ ਪੁੱਛਣ ਦਾ ਬਹਾਨਾ ਬਣਾ ਕੇ ਉਸ ਨੂੰ ਰੋਕ ਲਿਆ। ਉਸ ਨੇ ਇਕਦਮ ਰਾਡ ਨਾਲ ਹਮਲਾ ਕਰ ਦਿੱਤਾ। ਸਖਤ ਹਮਲਾ ਕਰਕੇ ਵਿਅਕਤੀ ਨੇ ਜਸਵਿੰਦਰ ਦਾ ਜਬਾੜਾ ਤੋੜ ਕੇ ਉਸ ਨੂੰ ਫੱਟੜ ਕਰ ਦਿੱਤਾ। ਜਸਵਿੰਦਰ ਹੁਣ ਐਡੀਲੇਡ ਰੋਇਲ ਹਸਪਤਾਲ ਵਿੱਚ ਜੇਰੇ ਇਲਾਜ ਹੈ। ਜਸਵਿੰਦਰ ਦੀ ਪਤਨੀ ਨੀਰੂ ਉੱਪਲ ਦੀ ਸ਼ਿਕਾਇਤ ‘ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਹਮਲੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਜਸਵਿੰਦਰ ਪੰਜਾਬ ਦੇ ਜ਼ਿਲਾ ਪਟਿਆਲਾ ਦਾ ਰਹਿਣ ਵਾਲਾ ਹੈ ਤੇ ਐਡੀਲੈਡ ਵਿੱਚ ਟੈਕਸੀ ਡਰਾਈਵਰ ਹੈ। ਪੀੜਤ ਪੰਜਾਬੀ ਆਪਣੀ ਪਤਨੀ ਤੇ ਪੁੱਤਰ ਸਮੇਤ ਪਿਛਲੇ ਦੋ ਸਾਲ ਤੋਂ ਐਡੀਲੇਡ ਵਿੱਚ ਰਹਿ ਰਿਹਾ ਹੈ। ਇਲਾਕੇ ਵਿੱਚ ਵਸਦੇ ਪੰਜਾਬੀਆਂ ਵਿੱਚ ਘਟਨਾ ਮਗਰੋਂ ਰੋਸ ਤੇ ਦਹਿਸ਼ਤ ਦਾ ਮਹੌਲ ਹੈ।