ਨਿੱਕੀ ਬਣੇਗੀ ਯੂ ਐਨ ਚ ਅਮਰੀਕੀ ਰਾਜਦੂਤ

-ਪੰਜਾਬੀਲੋਕ ਬਿਊਰੋ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਥ ਕੈਰੋਲਾਈਨਾ ਦੀ ਗਵਰਨਰ ਨਿੱਕੀ ਹੇਲੀ ਨੂੰ ਆਪਣੀ ਹਕੂਮਤ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਰਿਪਬਲਿਕਨ ਪਾਰਟੀ ਨਾਲ ਸਬੰਧਤ 44 ਸਾਲਾ ਨਿੱਕੀ ਹੇਲੀ  ਨੇ ਇਸ ਰੁਤਬੇ ਲਈ ਸ੍ਰੀ ਟਰੰਪ ਦੀ ਪੇਸ਼ਕਸ਼ ਮਨਜ਼ੂਰ ਕਰ ਲਈ ਸੀ। ਬੀਬੀ ਹੇਲੀ ਅਮਰੀਕਾ ਵਿੱਚ ਕੈਬਨਿਟ ਰੁਤਬਾ ਹਾਸਲ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਆਗੂ ਹੋਵੇਗੀ।