ਨਿੱਕੀ ਹੈਲੇ ਬਣ ਸਕਦੀ ਹੈ ਵਿਦੇਸ਼ ਮੰਤਰੀ

-ਪੰਜਾਬੀਲੋਕ ਬਿਊਰੋ
ਅਮਰੀਕੀ ਸਰਕਾਰ ਦੇ ਵਿਦੇਸ਼ ਮੰਤਰੀ ਦੇ ਉਚ ਅਹੁਦੇ ‘ਤੇ ਨਿਯੁਕਤੀ ਨੂੰ ਲੈ ਕੇ ਭਾਰਤੀ-ਅਮਰੀਕੀ ਨਿੱਕੀ ਹੈਲੇ ਦੇ ਨਾਂਅ ‘ਤੇ ਚਰਚਾ ਹੋ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਦੋ ਵਾਰ ਦੱਖਣੀ ਕੈਰੋਲਿਨਾ ਦੇ ਗਵਰਨਰ ਅਹੁਦੇ ਦਾ ਕਾਰਜ ਭਾਰ ਸੰਭਾਲ ਚੁੱਕੀ ਨਿੱਕੀ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰੇਗੀ। ਸੀਨ ਸਪਾਈਸਰ ਨੇ ਪੱਤਰਕਾਰਾਂ ਦੇ ਨਾਲ ਇਕ ਕਾਨਫ਼ਰੰਸ  ਕਾਲ ਵਿਚ ਉਮੀਦਵਾਰਾਂ ਦੀ ਉਸ ਸੂਚੀ ਵਿਚ 44 ਸਾਲਾ ਨਿੱਕੀ ਦਾ ਨਾਂਅ ਵੀ ਸ਼ਾਮਲ ਕੀਤਾ ਜਿਹਨਾਂ ਨਾਲ ਉਹਨਾਂ ਮੁਲਾਕਾਤ ਕਰਨੀ ਹੈ। ਇਸ ਤੋਂ ਇਲਾਵਾ 70 ਸਾਲਾ ਟਰੰਪ ਸਾਬਕਾ ਵਿਦੇਸ਼ ਮੰਤਰੀ ਹੇਨਰੀ ਕਿਸਿੰਜਰ, ਜਨਰਲ ਸੇਵਾ ਮੁਕਤ ਜੈਕ ਕੀਨ, ਐਡਮਿਰਲ ਮਾਈ ਰੋਜਰਸ ਅਤੇ ਕੇਨ ਬਲੈਕਵੇਲ ਸਮੇਤ ਕਈ ਲੋਕਾਂ ਨਾਲ ਮੁਲਾਕਾਤ ਕਰਨਗੇ। ਇਹਨਾਂ ਵਿਚੋਂ ਕੁਝ ਬੈਠਕਾਂ ਦਾ ਸਬੰਧ ਕੈਬਨਿਟ ਦੇ ਸੰਭਾਵਤ ਮੈਂਬਰਾਂ ਨੂੰ ਚੁਣਨ ਨਾਲ ਹੈ ਅਤੇ ਕੁਝ ਬੈਠਕਾਂ ਵੱਖ ਵੱਖ ਮਸਲਿਆਂ ‘ਤੇ ਵਿਚਾਰ ਸਾਂਝੇ ਕਰਨ ਲਈ ਹੋ ਰਹੀਆਂ ਨੇ।