ਚੰਗੀਆਂ ਗੱਲਾਂ ..

* ਜ਼ਿੰਦਗੀ ਵਿਚ ਫੁੱਲਾਂ ਦੇ ਨਾਲ ਕੰਡੇ ਵੀ ਮਿਲਦੇ ਹਨ। ਫਿਰ ਇਨਾਂ ਕੰਡਿਆਂ ਦੇ ਡਰੋਂ ਫੁੱਲਾਂ ਦੀ ਖੁਸ਼ਬੋ ਤੋਂ ਵਾਂਝੇ ਕਿਉਂ ਰਹੀਏ?
* ਕੋਈ ਵੀ ਕੰਮ ਉਦੋਂ ਤੱਕ ਔਖਾ ਲਗਦਾ ਹੈ ਜਦੋਂ ਤੱਕ ਅਸੀਂ ਉਸ ਬਾਰੇ ਸਿਰਫ ਸੋਚਦੇ ਹਾਂ। ਜਦੋਂ ਉਸ ਨੂੰ ਮਨ ਲਗਾ ਕੇ ਕਰ ਲੈਂਦੇ ਹਾਂ ਤਾਂ ਉਹ ਸੌਖਾ ਬਣ ਜਾਂਦਾ ਹੈ।
* ਦੂਜਿਆਂ ਨਾਲ ਅਜਿਹਾ ਵਰਤਾਓ ਨਾ ਕਰੋ, ਜਿਸ ਦੀ ਆਸ ਤੁਸੀਂ ਆਪਣੇ ਲਈ ਨਹੀਂ ਰੱਖਦੇ।
* ਮਾਂ ਸਭ ਦੀ ਜਗਾ ਲੈ ਸਕਦੀ ਹੈ ਪਰ ਮਾਂ ਦੀ ਜਗਾ ਕੋਈ ਨਹੀਂ ਲੈ ਸਕਦਾ।
* ਜੇਕਰ ਕੋਈ ਆਪਣਾ ਰੁੱਸ ਜਾਵੇ ਤਾਂ ਉਸ ਨੂੰ ਉਦੋਂ ਹੀ ਮਨਾ ਲਵੋ, ਦੇਖਿਓ ਕਿਤੇ ਜ਼ਿੱਦ ਦੀ ਜੰਗ ਵਿਚ ਦੂਰੀਆਂ ਹੀ ਨਾ ਜਿੱਤ ਜਾਣ।

Tags: