ਤੇਰੇ ਜਾਣ ਪਿੱਛੋਂ..

-ਅਮਨਦੀਪ ਹਾਂਸ
ਪਾਸ਼.. ਤੇਰੇ ਜਾਣ ਪਿੱਛੋਂ
ਕੁਝ ਨਹੀਂ ਬਦਲਿਆ
ਜਿਸ ਤੜਪ ਦੀ
ਜਿਸ ਤਪਸ਼ ਦੀ
ਤੂੰ ਗੱਲ ਕਰਦਾ ਸੈਂ ਅੜਿਆ
ਉਹ ਤੜਪ ਉਹ ਤਪਸ਼
ਓਵੇਂ ਜਿਵੇਂ Cheap Ray Bans ਬਰਕਰਾਰ ਹੈ
ਕਿਸੇ ਨੈਣਾਂ ‘ਚ ਤੜਪ ਐਨੀ
ਕਿ ਕਰ ਦੇਵੇ ਬੇਚੈਨ
ਕੁੱਲ ਲੋਕਾਈ ਨੂੰ
ਕਿਸੇ ਦੇ ਲਹੂ ‘ਚ ਸੇਕ ਐਨਾ
ਕਿ ਪਿਘਲਾ ਦੇਵੇ ਸਦੀਆਂ
ਤੋਂ ਯਖ਼ cheap authentic jordans ਪਈ ਜ਼ਿੰਦਗੀ
ਤੇਰੇ ਜਾਣ ਪਿੱਛੋਂ
ਕੁਝ ਨਹੀਂ ਬਦਲਿਆ
ਉਹੀ ਜਰਦ ਚਿਹਰੇ
ਸਿਆੜ ਪਾਟੇ ਅੱਡੀਆਂ ‘ਚੋਂ ਦਿਸਦੇ ਨੇ
ਉਵੇਂ ਜਿਵੇਂ ਕੰਮੀ ਕਮੀਣ ਨੇ
ਓਹੀ ਗੋਗੜਾਂ ‘ਤੇ ਸਿਰਾਂ ਜਿਹਾ ਕੁਝ
ਉਹੀ ਡੂੰਮਣਿਆਂ ਦੇ ਵਾਸ ਵਾਲਾ
ਜੀਹਨੂੰ ਓਦੋਂ ਵੀ
ਲੋਕ+ਤੰਤਰ ਕਿਹਾ Cheap Football Jerseys ਕਰਦੇ ਸੀ
ਅੱਜ ਵੀ ਇਹੀ ਕਿਹਾ ਜਾਂਦੈ
ਕੁਝ ਨਹੀਂ ਬਦਲਿਆ ਅੜਿਆ
ਅੱਜ ਵੀ ਸਲਾਖਾਂ ਪਿਛਲੇ
ਦਗਦੇ ਚਿਹਰੇ
ਸਲਾਖਾਂ ਪਿਘਲਾਉਣ ਤੋਂ ਅਸਮਰੱਥ
ਅੱਜ ਵੀ ਸੂਰਜ ਦੀ ਲਾਲੀ
ਹੱਥਾਂ ਦੀਆਂ ਤਲੀਆਂ ‘ਤੇ
ਚੜਾਉਣ ਤੋਂ ਅਸਮਰੱਥ
ਅੱਜ ਵੀ ਭੁੱਖਾ ਸੱਚ ਵਿਲਖ ਰਿਹੈ
ਮਾਂ ਦੀਆਂ ਸੁੱਕੀਆਂ ਛਾਤੀਆਂ
ਨਾਲ ਚਿਪਕਿਆ ਹੋਇਆ..
ਕੁਝ ਵੀ ਨਹੀਂ Cheap Jordan Shoes ਬਦਲਿਆ ਪਾਸ਼
ਕਚਿਆਣ ਜਿਹੀ
ਮੇਰੇ ਅੰਦਰ ਭਰਦੀ ਹੈ
ਕਚੀਚੀਆਂ ਵੱਟਦਾ ਹੈ ਮੇਰਾ ਜ਼ਿਹਨ
ਹਰ ਪਲ ਗੁਜ਼ਾਰਦਿਆਂ
ਕਿ ਕੁਝ ਵੀ
ਬਦਲਦਾ ਕਿਉਂ ਨਹੀਂ??
ਮੀਚੀਆਂ ਜਾਂਦੀਆਂ ਨੇ ਮੁੱਠਾਂ
ਹਵਾ ‘ਚ ਲਹਿਰਦੀ ਹੈ ਮੁੱਠ
ਮੇਰਾ ਹੀ ਕਚੀਚੀ ਵੱਟਦਾ
ਕਚਿਆਣ ਨਾਲ
ਨਿਰਾਸ਼ਾ ਨਾਲ ਭਰਿਆ
ਸਿਰ ਨੱਪਣ ਲਈ
ਪਰ
ਪਤਾ ਹੀ ਨਹੀਂ ਲੱਗਦਾ
ਕਦ ਇਹ ਮੁੱਠ
ਬਣ ਕੇ ਮੁੱਕਾ ਲਹਿਰਾਅ ਜਾਂਦਾ
ਹਵਾ ਸੰਗ ਦੂਰ ਕਿਤੇ
ਮੁਸਕਰਾਉਂਦਾ hockey jerseys ਹੈ
ਲਹਿਰਾਉਂਦਾ
ਹਵਾਵਾਂ ਸੰਗ ਅਠਕੇਲੀਆਂ ਕਰਦਾ
ਤੇਰੇ ਤੇ ਤੇਰੇ ਸਾਥੀਆਂ ਦੀ
ਰੱਤ ਨਾਲ ਰੱਤਿਆ
ਸੂਹਾ ਪਰਚਮ
ਦੇ ਰਿਹੈ ਸੁਨੇਹੜਾ
ਕਿ ਲਹੂ ਦੀ ਤਪਸ਼
ਨੈਣਾਂ ਦੀ ਤੜਪ
ਅਜਾਈਂ ਨਹੀਂ ਜਾਂਦੀ
ਬਦਲੇਗਾ ਕੁਝ ਨਾ ਕੁਝ
ਜ਼ਰੂਰ ਉਤਰੇਗਾ
ਸੂਰਜ ਕੰਮੀਆਂ ਦੇ ਵਿਹੜੇ
ਕਰੇਗਾ ਨੈਣ-ਮਟੱਕਾ
ਸਦੀਆਂ ਤੋਂ ਬੁਝੇ ਨੈਣਾਂ
ਤੇ ਸੁਪਨਿਆਂ ਸੰਗ
ਬਹੁਤ ਕੁਝ ਬਦਲੇਗਾ
ਜ਼ਰੂਰ ਬਦਲੇਗਾ
ਪਾਸ਼.. ਤੇਰੇ ਜਾਣ ਪਿੱਛੋਂ
ਆਸ ਉਮੀਦ ਵੀ ਨਹੀਂ ਬਦਲੀ..

Showstar