ਸੁਰਾਖ਼

-ਅਮਨਦੀਪ ਹਾਂਸ
ਮੇਰੇ ਮੱਥੇ ‘ਚ ਸੁਰਾਖ਼ ਹੈ
ਰਿਸ ਗਿਆ ਜਿਸ ‘ਚੋਂ
ਸਦੀਆਂ ਤੋਂ ਪਿਆ
ਮੇਰੇ ਅੰਦਰਲਾ ਮੈਲ਼ਾ
ਧੁੰਦਲੇ ਪੈ ਗਏ
ਜਿਸ ਦੇ ਨਾਲ ਹੀ
ਦੋਇਮ ਹੋਣ ਦਾ
ਅਹਿਸਾਸ ਕਰਾਉਂਦੇ
ਨਕਸ਼
ਵਹਿ ਗਿਆ
ਜਿਸ ਦੇ ਨਾਲ ਹੀ
ਸਭ ”ਚੱਜ ਆਚਾਰ”
ਮੇਰੇ ਮੱਥੇ ‘ਚ ਸੁਰਾਖ਼ ਹੈ
ਸ਼ਾਇਦ ਇਸੇ ਕਰਕੇ
ਮੇਰਾ ਆਇਨਾ ਵੀ ਨਹੀਂ
ਪਛਾਣਦਾ ਮੈਨੂੰ