ਸੋਭਾ ਸਿੰਘ ਨੂੰ ਚੇਤੇ ਕਰਦਿਆਂ..

-ਗੁਰਭਜਨ ਗਿੱਲ
ਅੱਜ ਸ: ਸੋਭਾ ਸਿੰਘ ਆਰਟਿਸਟ ਦਾ ਜਨਮ ਦਿਵਸ ਹੈ।
ਸਦੀਓਂ ਲੰਮੇ ਸਰਬ ਕਾਲੀ ਚਿਤਰਕਾਰ ਦੇ ਕਲਾਵੰਤ ਹੱਥਾਂ ਨੂੰ ਇਹੀ ਸ਼ਰਧਾਂਜਲੀ ਹੈ ਕਿ ਕਿਸੇ ਵਰਤਮਾਨ ਚਿਤੇਰੇ ਦੀ ਕਲਾਕਿਰਤ ਨੂੰ  ਆਦਰ ਨਾਲ  ਵੇਖੀਏ।
ਸ: ਸੋਭਾ ਸਿੰਘ ਗੁਰਦਾਸਪੁਰ ਜ਼ਿਲੇ ਦੇ ਪਿੰਡ ਸ਼੍ਰੀ ਹਰਗੋਬਿੰਦਪੁਰ ਦੇ ਜੰਮ ਪਲ ਸਨ।
ਸਾਰੀ ਉਮਰ ਰੰਗਾਂ ਨੂੰ ਬੋਲਣਾ ਸਿਖਾਉਂਦੇ ਰਹੇ ਪਰ ਬਹੁਤੇ ਲੋਕਾਂ ਨੇ ਮੱਥਾ ਟੇਕਣਾ ਤਾਂ ਸਿੱਖ ਲਿਆ ਪਰ ਰੰਗਾਂ ਨਾਲ ਗੁਫ਼ਤਗੂ ਕਰਨੀ ਨਾ ਸਿੱਖੀ।
ਚਲੋ ਹੁਣ ਹੀ ਸਿੱਖ ਲਈਏ।  ਉਹਨਾਂ ਦੀ ਪੁਸਤਕ ਕਲਾ ਵਾਹਿਗੁਰੂ ਦੀ ਹਰ ਘਰ ਦਾ ਸ਼ਿੰਗਾਰ ਬਣਨ ਦੇ ਨਾਲ ਨਾਲ ਹਰ ਬੋਲ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ।
ਪੁਸਤਕ ਦੇ ਅੰਤ ਤੇ ਕੁਝ ਬਦਲੋਟੀਆਂ ਨਾਮ ਹੇਠ ਕਥਨ ਹਨ।
ਇੱਕ ਪੜੋ- ਮਨੁੱਖ ਨੂੰ ਵੱਡਾ ਆਦਰਸ਼ ਮਿਥਣਾ ਚਾਹੀਦਾ ਹੈ।  ਜੇ ਆਦਰਸ਼ ਸਿਰਫ਼ ਰੋਟੀ ਹੈ ਤਾਂ ਰੋਟੀ ਦੇ ਗੋਲ ਪਹੀਏ ਪਿੱਛੇ ਘੁੰਮਦਿਆਂ ਉਮਰ ਬੀਤ ਜਾਵੇਗੀ।