• Home »
  • ਬਾਲ ਵਰੇਸ
  • » ‘ਬਲੂ ਵੇਲ ਗੇਮ’ ਕਾਰਨ ਬੱਚੇ ਕਿਉਂ ਖ਼ੁਦਕੁਸ਼ੀ ਕਰਦੇ ਨੇ?

‘ਬਲੂ ਵੇਲ ਗੇਮ’ ਕਾਰਨ ਬੱਚੇ ਕਿਉਂ ਖ਼ੁਦਕੁਸ਼ੀ ਕਰਦੇ ਨੇ?

-ਗਗਨਦੀਪ ਸੋਹਲ
ਪਿਛਲੇ ਦਿਨੀਂ ਪੰਜਾਬ ਦੇ ਪਠਾਨਕੋਟ ਵਿੱਚ ਇੱਕ ਬੱਚੇ ਨੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ , ਫਿਰ ਕਮਰੇ ਵਿੱਚ ਜਾ ਕੇ ਗਲ ਫਾਹਾ ਲੈਣਾ ਚਾਹਿਆ, ਘਰਦਿਆਂ ਨੇ ਬਚਾ ਲਿਆ । ਉਸਦੀ ਬਾਂਹ ਤੇ ‘ਬਲੂ ਵੇਲ ਗੇਮ’ ਦਾ ਚਿੱਤਰ ਸੀ ।
ਕੀ ਹੈ ਇਹ ਬਲੂ ਵੇਲ ਗੇਮ ?
ਕੰਪਿਊਟਰ ਅਤੇ ਸਮਾਰਟ ਫ਼ੋਨਾਂ ਤੇ ਬੱਚਿਆਂ ਦੁਆਰਾ ਖੇਡੀ ਜਾਣ ਵਾਲੀ ਖ਼ਤਰਨਾਕ ਗੇਮ ਦਾ ਨਾਮ ਹੈ ਬਲੂ ਵੇਲ ਗੇਮ/ ਚੈਲੇਂਜ । ਟੀਨਏਜਰ ਖ਼ਾਸ ਕਰਕੇ ਛੋਟੇ ਦਿਲ ਵਾਲੇ ਬੱਚੇ ਇਸਦੇ ਸ਼ਿਕਾਰ ਵਿੱਚ ਫਸਦੇ ਹਨ । ਜਦੋਂ ਬੱਚਾ ਰਜਿਸਟਰਡ ਹੁੰਦਾ ਹੈ ਤਾਂ ਉਸਦੇ ਫ਼ੋਨ ਦੀ ਸਾਰੀ ਜਾਣਕਾਰੀ ‘ ਗੇਮ ਐਡਮਿਨ’ ਕੋਲ ਚਲੀ ਜਾੰਦੀ ਹੈ । ਫਿਰ ਸ਼ੁਰੂ ਹੁੰਦਾ ਹੈ ਦੁਖਾਂਤ । ਉਹ ਬੱਚੇ ਨੂੰ ਤਕਰੀਬਨ 50 ਖ਼ਤਰਨਾਕ ਚੈਲਿੰਜ ਦਿੰਦਾ ਹੈ । ਬੱਚੇ ਤੇ ਹੌਲੀ- ਹੌਲੀ ਮਨੋਵਿਗਿਆਨਕ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ । ਜਿਵੇਂ ਜਿਵੇਂ ਐਡਮਿਨ ਕਹਿੰਦਾ ਬੱਚਾ ਉਵੇਂ ਉਵੇਂ ਕਰਦਾ ਜਾਂਦਾ । ਬੱਚਾ ਹੋਰ ਦੁਨੀਆ ਨਾਲ ਜੁੜ ਜਾਂਦਾ ਹੈ । ਪੂਰੀ ਗੇਮ ਵਿੱਚ ਐਡਮਿਨ ਦਾ ਹੁਕਮ ਚੱਲਦਾ ਹੈ । ਅਖੀਰ ਵਿੱਚ ਬੱਚੇ ਨੂੰ ਉਸਦੀ ਮੌਤ ਦੀ ਡੇਟ ਦੱਸ ਦਿੱਤੀ ਜਾਂਦੀ ਹੈ ।
ਖੇਡ ਦੌਰਾਨ ਬੱਚਾ ਅਜੀਬੋ ਗਰੀਬ ਹਰਕਤਾਂ ਕਰਦਾ ਹੈ । ਆਪਣੇ ਅੰਗ ਆਪ ਤੋੜ ਲੈਣਾ , ਖ਼ੂਨ ਵਾਲੀਆਂ ਨਾੜਾਂ ਕੱਟਣਾ , ਰਾਤਾਂ ਨੂੰ ਚੋਰੀ ਉੱਠ ਕੇ ਅਣਜਾਣ ਥਾਂਵਾਂ ਤੇ ਜਾਣਾ , ਬੁੱਲਾਂ ਤੇ ਸੂਈਆਂ ਮਾਰ ਲੈਣਾ , ਸਰੀਰ ਤੇ ਕੱਟ ਲਾਉਣੇ , ਸਵੇਰੇ ਜਲਦੀ ਉੱਠਣਾ , ਉੱਚੀਆਂ ਇਮਾਰਤਾਂ ਤੇ ਚੜਨਾ ਵਗੈਰਾ !
ਡਰਦਾ ਮਾਰਾ ਬੱਚਾ ਇਹ ਸਭ ਕੁਝ ਕਰਦਾ ਰਹਿੰਦਾ ਹੈ ।
ਅਖੀਰ ਵਾਲੇ ਦਿਨਾਂ ਵਿੱਚ ਬੱਚੇ ਨੂੰ ਤਿੱਖੀ ਚੀਜ਼ ਨਾਲ ਬਾਂਹ ਤੇ ‘ਵੇਲ ਮੱਛੀ’ ਬਣਾ ,  ਫੋਟੋ ਬਣਾ ਕੇ ਭੇਜਣ ਨੂੰ ਕਿਹਾ ਜਾਂਦਾ ਹੈ । ਤੇ ਉਸਨੂੰ ਉੱਚੀ ਇਮਾਰਤ ਤੇ ਚੜਨ ਅਤੇ ਛਾਲ ਮਾਰਨ ਨੂੰ ਵੀ ਕਿਹਾ ਜਾਂਦਾ ਹੈ । ਬੱਚਾ ਗੇਮ ਜਿੱਤਣ ਲਈ ਇਹ ਸਭ ਕਰਦਾ ਹੈ ਜੋ ਉਸਦੀ ਮੌਤ ਦਾ ਕਾਰਨ ਬਣਦਾ ਹੈ । ਪੰਜਾਹ ਦਿਨਾਂ ਦੇ ਸੰਤਾਪ ਮਗਰੋਂ ਬੱਚਾ ਆਪਣੀ ਜ਼ਿੰਦਗੀ ਖਤਮ ਕਰ ਲੈੰਦਾ ਹੈ ।
ਹੁਣ ਤੱਕ ਦੁਨੀਆਂ ਭਰ ਵਿੱਚ 250 ਦੇ ਕਰੀਬ ਬੱਚੇ ਇਸ ਗੇਮ ਕਰਕੇ ਖ਼ੁਦਕੁਸ਼ੀ ਕਰ ਚੁੱਕੇ ਹਨ । ਭਾਰਤ ਵਿੱਚ ਵੀ ਸਭ ਤੋਂ ਵੱਧ ਰੂਸ ਵਿੱਚ ।
ਇਸ ਗੇਮ ਨੂੰ ਸਾਈਲੈਟ ਹਾਊਸ , ਵੇਕਅੱਪ ਮੀ, ਸੁਸਾਇਡ ਗੇਮ ਆਦਿ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ।
ਰੂਸੀ ਨੌਜਵਾਨ ‘ ਫਿਲਿਪ ਬੁਦਈਕਿਨ’ ਨੂੰ ਜਦੋਂ ਸ਼ੱਕ ਦੇ ਅਧਾਰ ਤੇ ਫੜਿਆ ਤਾਂ ਉਸਨੇ ਮੰਨਿਆਂ ਕਿ ਇਹ ਗੇਮ ਮੈਂ ਹੀ ਬਣਾਈ ਏ । ਕਹਿੰਦਾ , ‘ ਇਹ ਗੇਮ ਉਹਨਾਂ ਲਈ ਬਣਾਈ ਏ ਜੋ ਜ਼ਿੰਦਗੀ ਵਿੱਚ ਵਿਸ਼ਵਾਸ ਖੋ ਚੁੱਕੇ ਹਨ , ਜਦੋਂ ਵੀ ਕੋਈ ਇਸ ਗੇਮ ਵਿੱਚ ਫਸ ਗਿਆ ਚਾਹ ਕੇ ਵੀ ਬਾਹਰ ਨੀ ਨਿਕਲ ਸਕਦਾ।’

ਸੋ ਦੋਸਤੋ ਆਪਣੇ ਬੱਚਿਆਂ ਨੂੰ ਇਸ ਸਾਇਬਰ ਕ੍ਰਾਈਮ ਤੋਂ ਜ਼ਰੂਰ ਬਚਾਕੇ ਰੱਖੋ !
ਸੁਝਾਅ —-;;; –ਜੇ ਤੁਹਾਡਾ ਬੱਚਾ ਉਦਾਸ , ਨਿਰਾਸ ਅਤੇ ਚਿੰਤਾ ਵਿੱਚ ਰਹਿੰਦਾ ਤੇ ਨੈਟ ਨਾਲ ਜੁੜਿਆ ਹੋਵੇ ਤਾਂ ਉਸ ਨਾਲ ਗੱਲ ਜ਼ਰੂਰ ਕਰੋ ?
— ਨੈਟ ਵਰਤਦੇ ਬੱਚੇ ਨੂੰ ਚੈਕ ਕਰਦੇ ਰਹੋ ਬੱਚਾ ਕੀ ਕਰਦਾ ਹੈ ?
— ਬੱਚੇ ਦੇ ਸਰੀਰ ਤੇ ਵੇਖੋ ਕੋਈ ਨਿਸ਼ਾਨ ਤਾਂ ਨਹੀਂ ?
–ਬੱਚਾ ਸਵੇਰੇ ਜਲਦੀ ਤਾਂ ਨਹੀਂ ਉੱਠਦਾ ?