ਆਓ ਜਾਣੀਏ..

1. ਮੱਕੜੀ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ ਹਨ?
2. ਸ਼ੁੱਕਰ ਗ੍ਰਹਿ ਸੂਰਜ ਤੋਂ ਕਿੰਨੀ ਦੂਰੀ ‘ਤੇ ਹੈ?
3. ਸੰਸਾਰ ਦੀ ਸਭ ਤੋਂ ਉੱਚੀ ਝੀਲ ਕਿਹੜੀ ਹੈ?
4. ਸੰਸਾਰ ਦੀ ਸਭ ਤੋਂ ਵੱਡੀ ਖਾੜੀ ਕਿਹੜੀ ਹੈ?
5. ਕਿਸ ਗ੍ਰਹਿ ਨੂੰ ਲਾਲ ਗ੍ਰਹਿ ਕਿਹਾ ਜਾਂਦਾ ਹੈ?
6. ਸਭ ਤੋਂ ਜ਼ਿਆਦਾ ਸੁੰਘਣ ਸ਼ਕਤੀ ਕਿਸ ਪੰਛੀ ਦੀ ਹੁੰਦੀ ਹੈ?
7. ਸ਼ਨੀ ਗ੍ਰਹਿ ਦੇ ਛੱਲਿਆਂ ਦੀ ਖੋਜ ਕਿਸ ਨੇ ਕੀਤੀ ਸੀ?
8. ਕੀੜੇ-ਮਕੌੜਿਆਂ ਦੇ ਅਧਿਐਨ ਨੂੰ ਕੀ ਆਖਦੇ ਹਨ?
9. ਧਰਤੀ ਕਿਹੜੇ-ਕਿਹੜੇ ਗ੍ਰਹਿਆਂ ਦੇ ਵਿਚਕਾਰ ਹੈ?
10. ਤਾਪਮਾਨ ਮਾਪਣ ਦੀ ਮਿਆਰੀ ਇਕਾਈ ਕੀ ਹੁੰਦੀ ਹੈ?
ਉੱਤਰ : (1) ਅੱਠ, (2) 108.2 ਮਿਲੀਅਨ ਕਿਲੋਮੀਟਰ, (3) ਮਾਊਂਟ ਐਵਰੈਸਟ ਦੇ ਨੇੜੇ ਗਲੇਸ਼ੀਅਲ ਝੀਲ, (4) ਹਡਸਨ ਖਾੜੀ (ਕੈਨੇਡਾ), (5) ਮੰਗਲ ਗ੍ਰਹਿ ਨੂੰ, (6) ਕੀਵੀ ਦੀ, (7) ਕ੍ਰਿਸਚੀਅਨ ਹਾਈਜਨਸ ਨੇ, (8) ਐਂਟੋਮੌਲੋਜੀ, (9) ਸ਼ੁੱਕਰ ਅਤੇ ਮੰਗਲ ਦੇ, (10) ਕੈਲਵਿਨ।