ਬੁੱਝੋ ਤਾਂ ਜਾਣੀਏ..

-ਵਣ ਵਿਚ ਵੱਢਿਆ, ਵਣ ਵਿਚ ਟੁੱਕਿਆ, ਨਾਂਅ ਰੱਖਿਆ ਨਰੰਗਾ,
ਭਾਂਤ-ਭਾਂਤ ਦੇ ਕੱਪੜੇ ਪਾਉਂਦਾ, ਫਿਰ ਵੀ ਰਹਿੰਦਾ ਨੰਗਾ।
-ਆਪੇ ਮੈਨੂੰ ਚੀਰਿਆ, ਆਪੇ ਹੀ ਤੂੰ ਰੋਈ।
-ਚਾਲੀ ਚੋਰ ਇਕ ਸਿਪਾਹੀ, ਸਾਰਿਆਂ ਦੇ ਇਕ-ਇਕ ਟਿਕਾਈ।
-ਅੱਧ ਅਸਮਾਨ ਮਹਿਲ ਬਣਾਇਆ, ਹੇਠਾਂ ਵੱਲ ਨੂੰ ਬੂਹਾ ਲਾਇਆ।
-ਨਿੱਕੀ ਜਿਹੀ ਲੱਕੜੀ ਵਾਸੇ ਦੀ, ਘਰ ਭੀੜਾ ਬਰੂ ਤਮਾਸ਼ੇ ਦੀ।
-ਪਹਾੜੋਂ ਆਇਆ ਬਾਬਾ ਲਸ਼ਕਰੀ, ਜਾਂਦਾ-ਜਾਂਦਾ ਕਰ ਗਿਆ ਮਸ਼ਕਰੀ।
-ਨਿੱਕੀ ਜਿਹੀ ਕੁੜੀ, ਲੈ ਪਰਾਂਦਾ ਤੁਰੀ।
-ਆਲਾ ਭਰਿਆ ਕੌਡੀਆਂ ਦਾ, ਵਿਚ ਤੋਤਕੜੀ ਨੱਚੇ।
-ਹਰ ਘਰ ਵਿਚ ਪਾਇਆ ਜਾਂਦਾ, ਸਵੇਰੇ-ਸ਼ਾਮ ਤਪਾਇਆ ਜਾਂਦਾ।
-ਕੁੱਕੜੀ ਚਿੱਟੀ ਪੂਛ ਹਿਲਾਵੇ, ਦਮੜੀ-ਦਮੜੀ ਨੂੰ ਮਿਲ ਜਾਵੇ।

….
ਜੁਆਬ– ਗਜ਼, ਪਿਆਜ਼, ਹਲਟ ਦਾ ਕੁੱਤਾ, ਬਿਜੜੇ ਦਾ ਆਲਣਾ, ਊਰੀ, ਬੱਦਲ, ਸੂਈ-ਧਾਗਾ, ਜੀਭ, ਰੋਟੀ ਵਾਲਾ ਤਵਾ, ਮੂਲੀ।