ਭਲਾ ਬੁੱਝੋ ਖਾਂ..

1. ਭਾਵੇਂ ਰੱਖੋ ਗਿੱਲੀ ਤੇ ਭਾਵੇਂ ਸੁੱਕੀ ਰੱਖੋ ਥਾਂ। ਭਾਵੇਂ ਰੱਖੋ ਕਲੀਆਂ ਜੜਕੇ, ਭਾਵੇਂ ਵਿਚ ਚੱਕਾਂ। ਬਿਨ ਮੇਰੇ ਨਾ ਰੌਣਕ ਬਣਦੀ, ਪਿੰਡ ਨਾ ਵਧੇ ਅਗਾਂਹ।

2. ਲੱਖਾਂ ਦੀ ਫੌਜ ਏ ਸਾਡੀ, ਸਾਰੇ ਅਸੀਂ ਲੰਮੇ ਜਵਾਨ, ਵਰਦੀ ਸਾਡੀ ਹਰੀ ਤੇ ਕਾਲੀ, ਮਿੱਠੀ ਕਰੀਏ ਕੌੜ ਜ਼ਬਾਨ।

3. ਧੁੱਪ ਮੈਂ ਡੱਕਾਂ, ਠੰਢ ਮੈਂ ਡੱਕਾਂ, ਸਾਉਣ ਲਈ ਉੱਚੀ ਥਾਂ। ਹਾਰ ਕੇ ਮੈਂ ਧੁੱਪੇ ਸੌਵਾਂ ਚੰਗੀ ਨਾ ਲੱਗੇ ਛਾਂ।

4. ਮੀਂਹ-ਝੱਖੜਾਂ ਤੋਂ ਡਰਦੀ ਰਹਿੰਦੀ, ਮੂੰਹੋਂ ਫਿਰ ਵੀ ਸੀ ਨਾ ਕਹਿੰਦੀ। ਪੁੱਤ ਦਲੇਰ ਨੇ ਨਿਕਲੇ ਮੇਰੇ, ਉਨ੍ਹਾਂ ਲਾਲ ਬੱਦਲਾਂ ਵਿਚ ਲਾਏ ਡੇਰੇ।

5. ਨਿੱਕੀ ਜਿਹੀ ਰਜਾਈ, ਵਿਚ ਸਵਾ ਸੌ ਫੌਜ ਸਵਾਈ।

6. ਇਕੋ ਵਿਹੜਾ, ਸੌ ਜਣਾ ਰਹਿੰਦਾ। ਹਰ ਕੋਈ ਇਕ-ਦੂਜੇ ਤੋਂ ਵਧ ਕੇ ਬਹਿੰਦਾ।

ਉੱਤਰ : (1) ਇੱਟ, (2) ਗੰਨਾ, (3) ਤੌਲੀਆ, (4) ਹਦਵਾਣੇ ਦੇ ਬੀਜ , 5 ਸੰਤਰੇ ਦੀ ਫਾੜੀ, 6 ਝਾੜੂ ਤੀਲ੍ਹਿਆਂ ਵਾਲਾ।