ਬਿਜੜਾ ਤੇ ਬਾਂਦਰ

ਇਕ ਵਿਸ਼ਾਲ ਜੰਗਲ ਵਿਚ ਕਈ ਤਰਾ ਦੇ ਜੰਤੂ ਰਹਿੰਦੇ ਸਨ। ਸਾਰੇ ਖੁਸ਼ ਸਨ ਪਰ ਉਸ ਜੰਗਲ ਵਿਚ ਇਕ ਬਾਂਦਰ ਰਹਿੰਦਾ ਸੀ। ਅੱਤ ਦਾ ਸ਼ਰਾਰਤੀ! ਸਭ ਨੂੰ ਤੰਗ ਕਰਦਾ। ਸਭ ਨੂੰ ਸਤਾਉਂਦਾ। ਜਿਸ ਰੁੱਖ ਉਪਰ ਬਾਂਦਰ ਰਹਿੰਦਾ ਸੀ। ਉਸੇ ਰੁੱਖ ਉਪਰ ਇਕ ਬਿਜੜੇ ਦਾ ਘਰ ਸੀ। ਬਿਜੜਾ ਜਿਸ ਨੂੰ ਕੁਦਰਤ ਦਾ (2017) ਕਲਾਕਾਰ ਕਿਹਾ ਜਾਂਦਾ ਹੈ। ਬਿਜੜਾ ਖੂਬਸੂਰਤ ਘਰ ਬਣਾਉਂਦਾ ਪਰ ਸ਼ਰਾਰਤੀ ਬਾਂਦਰ ਬਿਜੜੇ ਦੀ ਗੈਰ ਹਾਜ਼ਰੀ ਵਿਚ ਉਸਦੇ ਘਰ ਨੂੰ ਤੀਲਾ ਤੀਲਾ ਕਰ ਦਿੰਦਾ। ਦੋ ਚਾਰ ਵਾਰ ਇਹੀ ਕੁਝ ਹੋਇਆ। ਬਿਜੜੇ ਨੇ ਬਾਂਦਰ ਨੂੰ ਸਮਝਾਇਆ ਵੀ, ਮਿੰਨਤਾਂ ਵੀ ਕੀਤੀਆਂ, ਪਰ ਸ਼ਰਾਰਤੀ ਬਾਂਦਰ cheap nfl jerseys ਕਿਥੇ ਸੁਣਦਾ ਸੀ ਕਿਸੇ ਦੀ. . .?
ਅੱਗੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਸੀ। ਬਿਜੜੇ ਨੂੰ ਆਪਣੇ ਘਰ ਦੀ ਚਿੰਤਾ ਸਤਾਉਣ ਲੱਗੀ। ਉਹ ਜਾਣਦਾ ਸੀ ਉਸਦਾ ਮਿਹਨਤ ਨਾਲ ਬਣਾਇਆ ਘਰ ਬਾਂਦਰ ਨੇ ਫਿਰ ਤੋੜ ਦੇਣਾ ਹੈ। ਇਸ ਲਈ ਨਿਰਾਸ਼ cheap jerseys ਹੋ ਕੇ ਉਸ ਨੇ ਇਹ ਫੈਸਲਾ ਕਰ ਲਿਆ ਕਿ ਉਹ ਇਸ ਜੰਗਲ ਨੂੰ ਛੱਡ ਕੇ ਕਿਤੇ ਹੋਰ ਚਲਾ ਜਾਵੇਗਾ ਤਾਂ ਜੋ ਇਸ ਆਪ ਹੁਦਰੇ ਬਾਂਦਰ ਦੀ ਪ੍ਰੇਸ਼ਾਨੀ ਤੋਂ ਬਚ ਸਕੇ। ਬਿਜੜਾ ਜੰਗਲ ਛੱਡ ਕੇ ਚਲਾ ਗਿਆ। ਕਿੱਥੇ ਗਿਆ, ਇਹ Cheap Jordan Shoes ਕੋਈ ਨਹੀਂ ਸੀ ਜਾਣਦਾ। ਸਮਾਂ ਬੀਤ ਗਿਆ। ਅਚਾਨਕ ਇਕ ਦਿਨ ਇਕੱਲੇ ਬੈਠੇ ਬਾਂਦਰ ਨੂੰ ਖਿਆਲ ਆਇਆ ਕਿ ਉਸ ਨੇ ਕਿੰਨਾ ਪਿਆਰਾ ਗੁਆਂਢੀ ਆਪਣੀ ਬੇਵਕੂਫੀ ਨਾਲ ਗੁਆ ਲਿਆ ਹੈ। ਬਿਜੜੇ ਦੀ ਕਲਾ ਤੋਂ ਸਭ ਵਾਰੇ ਜਾਂਦੇ ਨੇ ਪਰ ਮੈਂ ਉਸ ਦਾ ਘਰ ਕਿੰਨੀ ਵਾਰੀ ਤੋੜਿਆ। ਉਸ ਦਾ ਦਿਲ ਦੁਖਾਇਆ। ਬਾਂਦਰ ਨੂੰ ਪਛਤਾਵਾ ਖਾਣ ਲੱਗਾ। ਉਸ ਨੇ ਫੈਸਲਾ ਕਰ ਲਿਆ ਕਿ ਮੈਂ ਬਿਜੜੇ ਨੂੰ ਲੱਭ ਕੇ ਲਿਆਵਾਂਗਾ ਤੇ ਹਮੇਸ਼ਾ ਚੰਗੇ ਗੁਆਂਢੀਆਂ ਵਾਂਗ ਮਿਲ ਜੁਲ ਕੇ ਰਹਾਂਗਾ। ਬਾਂਦਰ ਬਿਜੜੇ ਦੀ ਭਾਲ ਵਿਚ ਨਿਕਲ ਪਿਆ। ਕਈ ਥਾਵਾਂ ਛਾਣ ਮਾਰੀਆਂ। ਕਈ ਪਿੰਡ ਤੇ ਸ਼ਹਿਰ ਛਾਣ ਦਿੱਤੇ ਪਰ ਬਿਜੜਾ ਕਿਧਰੇ ਵੀ ਨਾ ਦਿੱਸਿਆ। ਘੁੰਮਦਾ ਘੁਮਾਉਂਦਾ ਬਾਂਦਰ ਹਾਲੋਂ ਬੇਹਾਲ ਹੋ ਗਿਆ। ਉਸਨੂੰ ਭੁੱਖ oakley womens sunglasses ਲੱਗੀ ਬਾਂਦਰ ਦੇ ਸਾਹਮਣੇ ਇਕ ਝੁੱਗੀ ਵੇਖੀ। ਝੁੱਗੀ ਦਾ ਮਾਲਕ ਰੁੱਖ ਦੀ ਛਾਂਵੇ ਗੂੜੀ ਨੀਂਦ ਸੁੱਤਾ ਪਿਆ ਸੀ। ਅੱਖਾਂ ਬਚਾ ਕੇ ਬਾਂਦਰ ਝੁੱਗੀ ਵਿਚ ਵੜ ਗਿਆ ਤੇ ਜੋ ਕੁਝ ਖਾਣ ਨੂੰ ਲੱਭ ਸਕੇ ਪਰ ਅੰਦਰ ਜਾਂਦਿਆਂ ਹੀ ਬਾਂਦਰ ਦੀ ਭੁੱਖ ਉਡ ਪੁੱਡ cheap jerseys ਗਈ। ਝੁੱਗੀ ਸਾਹਮਣੇ ਇਕ ਪਿੰਜਰਾ ਪਿਆ ਸੀ ਜਿਸ ਵਿਚ ਕਈ ਤਰਾ ਦੇ ਪੰਛੀ ਕੈਦ ਸਨ ਤੇ ਉਹਨਾਂ ਪੰਛੀਆਂ ਵਿਚ ਬਿਜੜਾ ਵੀ ਸੀ। ਇਸ ਤੋਂ ਪਹਿਲਾਂ ਕਿ ਸ਼ਿਕਾਰੀ ਜਾਗਦਾ ਬਾਂਦਰ ਨੇ ਪਿੰਜਰੇ ਦਾ ਦਰਵਾਜ਼ਾ ਖੋਲ ਦਿੱਤਾ ਤੇ ਸਾਰੇ ਪੰਛੀਆਂ ਨੂੰ ਆਜ਼ਾਦ ਕਰ ਦਿੱਤਾ। ਪੰਛੀ ਬਾਂਦਰ ਦੀ ਇਸ ਮਿਹਰਬਾਨੀ ਲਈ ਉਸਦਾ ਧੰਨਵਾਦ ਕਰ ਰਹੇ ਸਨ। ਬਾਂਦਰ ਨੇ ਬਿਜੜੇ ਨੂੰ ਸਾਰੀ ਗੱਲ ਦੱਸੀ ਤੇ ਆਪਣੇ ਕੀਤੇ ਦੀ ਉਸ ਕੋਲੋਂ ਮੁਆਫੀ ਮੰਗੀ। ਬਿਜੜੇ ਨੇ ਬਾਂਦਰ ਦੀਆਂ ਸਾਰੀਆਂ ਗ਼ਲਤੀਆਂ ਮਾਫ ਕਰ ਦਿੱਤੀਆਂ ਤੇ ਉਸ ਦੇ ਨਾਲ ਜੰਗਲ ਨੂੰ ਤੁਰ ਪਿਆ। ਬਿਜੜੇ ਨੇ ਆਪਣੇ ਲਈ ਖੂਬਸੂਰਤ ਘਰ ਬਣਾਇਆ ਤੇ ਨਾਲ ਹੀ ਬਾਂਦਰ ਨੂੰ ਵੀ ਉਸੇ ਹੀ ਰੁੱਖ ਉਤੇ ਇਕ ਸੋਹਣਾ ਜਿਹਾ ਘਰ ਬਣਾ ਦਿੱਤਾ। ਇੰਝ ਬਿਜੜਾ ਤੇ ਬਾਂਦਰ ਖੁਸ਼ੀ ਖੁਸ਼ੀ ਚੰਗੇ ਗੁਆਂਢੀ ਵਾਂਗ ਰਹਿਣ ਲੱਗੇ।