ਜਦੋਂ ਡੈਡੀ ਛੋਟਾ ਹੁੰਦਾ ਸੀ

-ਪੇਸ਼ਕਸ਼: ਅਨਹਦ
ਜਦੋਂ ਡੈਡੀ ਅਜੇ ਬਹੁਤ ਛੋਟਾ ਹੁੰਦਾ ਸੀ ਤੇ ਪਾਵਲੋਵੋ-ਪੋਸਾਦ ਨਾਂ ਦੇ ਛੋਟੇ ਜਿਹੇ ਸ਼ਹਿਰ ਵਿੱਚ ਰਹਿੰਦਾ ਸੀ, ਉਹਦੇ ਮਾਪਿਆਂ ਨੇ ਉਹਨੂੰ ਇੱਕ ਖੂਬਸੁਰਤ ਵੱਡਾ ਸਾਰਾ ਗੇਂਦ ਲਿਆ ਕੇ ਦਿੱਤਾ। ਗੇਂਦ ਇਸ ਤਰ੍ਹਾਂ ਦਾ ਸੀ ਜਿਵੇਂ ਸੂਰਜ ਹੋਵੇ। ਨਹੀਂ, ਇਹ ਤਾਂ ਸੂਰਜ ਨਾਲੋਂ ਵੀ ਬਹੁਤ ਚੰਗਾ ਸੀ। ਅੱਖਾਂ ਸੰਗੇੜਿਆਂ ਬਗੈਰ ਉਹਦੇ ਵੱਲ ਵੇਖਿਆ ਸੀ ਜਾ ਸਕਦਾ। ਤੇ ਇਹ ਸੂਰਜ ਨਾਲੋਂ ਚਾਰ ਗੁਣਾ ਵੱਧ ਸੁਹਣਾ ਸੀ ਕਿਉਂਕਿ ਇਸ ਦੇ ਚਾਰ ਵੱਖਰੇ ਰੰਗ ਸਨ। ਸੂਰਜ ਦਾ ਤਾਂ ਸਿਰਫ ਇਕੋ ਰੰਗ Fake Oakleys ਹੁੰਦਾ ਹੈ, during ਤੇ ਇਹ ਦੱਸਣਾ ਵੀ ਔਖਾ ਹੈ ਕਿ ਇਹ ਕਿਹੜਾ ਰੰਗ ਹੈ। ਇਕ ਪਾਸੇ ਤੋਂ ਗੇਂਦ ਦਾ ਰੰਗ ਪਿਪਰਮਿੰਟ ਵਾਂਗ ਗੁਲਾਬੀ ਸੀ,ਦੂਜੇ ਪਾਸੇ ਤੋਂ ਚਾਕਲੇਟ ਵਾਂਗ ਭੂਰਾ। ਉਪਰਲੇ ਪਾਸੇ ਤੋਂ ਅਸਮਾਨ ਵਾਂਗ ਨੀਲਾ, ਤੇ ਹੇਠਲੇ ਪਾਸਿਓਂ ਘਾਹ ਵਾਂਗ ਹਰਿਆ। ਛੋਟੇ ਜਿਹੇ ਸ਼ਹਿਰ ਪਾਵਲੋਵੋ-ਪੋਸਾਦ ਵਿਚ ਪਹਿਲਾਂ ਕਦੇ ਕਿਸੇ ਨੇ ਇਸ ਤਰ੍ਹਾਂ ਦਾ ਗੇਂਦ ਨਹੀਂ ਸੀ ਵੇਖਿਆ। ਇਹ ਗੇਂਦ ਮਾਸਕੋ ਵਿਚੋਂ ਖਰੀਦ ਕੇ ਲਿਆਂਦਾ ਗਿਆ ਸੀ। ਪਰ ਮੇਰਾ ਖਿਆਲ ਹੈ, ਮਾਸਕੋ ਵਿਚ ਵੀ ਇਸ ਤਰ੍ਹਾਂ ਦੇ ਬਹੁਤ ਗੇਂਦ ਨਹੀਂ wholesale nfl jerseys ਸਨ। ਇਸ ਗੇਂਦ ਨੂੰ ਵੇਖਣ ਵਾਸਤੇ ਨਿਆਣੇ ਬੱਚੇ ਹੀ ਨਹੀਂ , ਵੱਡੇ ਸਿਆਣੇ ਵੀ ਆਏ ਸਨ।                                                                                     
          ”ਕੇਡਾ ਸੁਹਣਾ ਹੈ!” ਸਾਰਿਆਂ ਨੇ ਆਖਿਆ ਸੀ।
           ਸਚਮੁਚ ਹੀ ਇਹ ਬਹੁਤ ਸੋਹਣਾ ਗੇਂਦ ਸੀ। ਤੇ ਡੈਡੀ ਨੂੰ ਇਸ ਦਾ ਬੜਾ ਫਖਰ ਸੀ। ਉਹ ਇਉਂ ਆਕੜ ਆਕੜ ਤੁਰਿਆ ਫਿਰਦਾ ਸੀ ਜਿਵੇਂ ਇਹ ਗੇਂਦ ਉਸ ਨੇ ਆਪ ਬਣਾਇਆ ਹੋਵੇ ਤੇ ਇਹ ਚਾਰੇ ਰੰਗ ਉਸ ਨੇ ਆਪ ਲਾਏ ਹੋਣ। ਜਦੋਂ ਡੈਡੀ ਆਪਣੇ ਗੇਂਦ ਨਾਲ ਖੇਡਣ ਵਾਸਤੇ ਬਾਹਰ ਆਉਂਦੇ ਤਾਂ ਸਭ ਪਾਸਿਆਂ ਤੋਂ ਬੱਚੇ ਉਸਦੇ ਵੱਲ ਭੱਜੇ ਆਉਂਦੇ।
         ”ਹਾਏ, ਕੇਡਾ ਸੁਹਣਾ ਗੇਂਦ ਏ।” ਉਹ ਕਹਿੰਦੇ। ”ਆ ਖੇਡੀਏ!
         ਪਰ ਡੈਡੀ ਆਪਣੇ ਗੇਂਦ ਨੂੰ ਘੁਟ ਕੇ ਫੜ ਲੈਂਦੇ ਤੇ ਕਹਿੰਦੇ :
         ”ਮੈਂ ਨਹੀਂ ਖੇਡਦਾ! ਇਹ ਮੇਰਾ ਗੇਂਦ ਹੈ! ਕਿਸੇ ਕੋਲ ਵੀ ਏਹੋ ਜਿਹਾ ਗੇਂਦ ਨਹੀਂ! ਇਹ ਮਾਸਕੋ ਤੋਂ ਖਰੀਦਿਆ ਸੀ! ਪਰੇ ਹਟ ਜਾਓ! ਮੇਰੇ ਗੇਂਦ ਨੂੰ ਹੱਥ ਨਾ ਲਾਇਓ!”
        ਤੇ ਫੇਰ ਮੁੰਡੇ ਕਹਿੰਦੇ :
        ”ਤੂੰ ਬੜਾ ਲੀਚੜ ਏ, ਹੋਰ ਕੀ!”
        ਪਰ ਡੈਡੀ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਕਿ ਉਹ ਕੀ ਕਹਿੰਦੇ ਹਨ ਅਤੇ ਉਹ ਆਪਣੇ ਖੂਬਸੂਰਤ ਗੇਂਦ Cheap nfl Jerseys ਨਾਲ ਕਿਸੇ ਨੂੰ ਖੇਡਣ ਨਹੀਂ ਸੀ ਦੇਂਦਾ। ਇਹਦੇ ਨਾਲ ਉਹ ਇਕੱਲਾ ਹੀ ਖੇਡਦਾ ਸੀ। ਪਰ ਇਕੱਲਿਆਂ ਖੇਡ ਕੇ ਬਹੁਤ ਸਵਾਦ ਨਹੀਂ ਸੀ ਆਉਂਦਾ। ਏਸੇ ਕਰਕੇ ਲੀਚੜ ਡੈਡੀ ਦੂਜੇ ਮੁੰਡਿਆਂ ਦੇ ਨੇੜੇ ਤੇੜੇ ਖੇਡਦਾ ਰਹਿੰਦਾ ਜਿਸ ਤੋਂ ਉਹਨਾਂ ਦੇ ਦਿਲ ਵਿਚ ਈਰਖ ਜਾਗਦੀ :
        ਤੇ ਮੁੰਡੇ ਕਹਿੰਦੇ :
”ਏ ਲੀਚੜ ਏ। ਅਸੀਂ ਨਹੀਂ ਏਹਦੇ discount oakley ਨਾਲ ਖੇਡਣਾ।”
        ਪੂਰੇ ਦੋ ਦਿਨ ਮੁੰਡੇ ਉਹਦੇ ਨਾਲ ਨਹੀਂ ਖੇਡੇ ਸਨ।
        ”ਤੇਰਾ ਗੇਂਦ ਮਾੜਾ ਨਹੀਂ। ਏਹ ਠੀਕ ਏ। ਏ ਵੱਡਾ ਵੀ ਏ ਤੇ ਰੰਗ ਵੀ ਸੁਹਣੇ ਨੇ। ਪਰ ਜੇ ਤੂੰ ਏਹਨੂੰ ਕਾਰ ਹੇਠਾਂ ਸੁੱਟੇਂ ਤਾਂ ਏਹ ਵੀ ਓਦਾਂ ਹੀ ਪਾਟ ਜਾਏ ਜਿੱਦਾਂ ਹੋਰ ਗੇਂਦ ਪਾਟ ਜਾਂਦੇ ਹਨ। ਏਸ ਕਰਕੇ ਬਹੁਤਾ ਨੱਕ ਚੜ੍ਹਾਉਣ ਵਾਲੀ ਕੋਈ ਗੱਲ ਨਹੀਂ।”
        ”ਮੇਰਾ ਗੇਂਦ ਕਦੇ ਵੀ ਨਾ ਪਾਟੇ।” ਡੈਡੀ ਨੇ ਮਾਣ ਨਾਲ ਆਖਿਆ। ਤੇ ਫੇਰ ਉਹਨੇ ਇਉਂ ਨੱਕ ਚੜ੍ਹਾਇਆ ਜਿਵੇਂ ਉਸ ਉਤੇ ਚਾਰੇ ਰੰਗ ਫਿਰ ਗਏ ਹੋਣ।
        ”ਏਹਨੇ ਪਾਟ ਜਾਣਾ ਏ!” ਮੁੰਡਿਆਂ ਨੇ ਉਸ ਨੂੰ ਚਿੜਾਇਆ।
        ”ਨਹੀਂ, ਨਹੀਂ ਪਾਟਣਾ।”
        ”ਔਹ ਕਾਰ ਆ ਰਹੀ ਏ, ” ਉਹਨਾਂ ਆਖਿਆ। ”ਕਿਉਂ, ਕੀ ਖਿਆਲ ਏ? ਸੁੱਟ ਦੇ। ਜਾਂ ਡਰਦਾ ਏ?
        ਤੇ ਬਾਲ ਡੈਡੀ ਨੇ ਆਪਣਾ ਗੇਂਦ ਕਾਰ ਹੇਠਾਂ ਸੁੱਟ ਦਿੱਤਾ। ਕੁੱਝ ਚਿਰ ਸਾਰੇ ਖੜ੍ਹੇ ਉਡੀਕ ਦੇ ਰਹੇ। ਗੇਂਦ ਅਗਲੇ ਪਹੀਆਂ ਵਿਚੋਂ ਦੀ ਰਿੜ੍ਹਦਾ ਰਿੜ੍ਹਦਾ ਸੱਜੇ ਪਾਸੇ ਦੇ ਪਿਛਲੇ ਪਹੀਏ ਹੇਠਾਂ ਆ ਗਿਆ। ਕਾਰ ਨੂੰ ਹਿਚਕੋਲਾ ਲੱਗਾ, ਗੇਂਦ ਉਤੋਂ ਦੀ ਲੰਗੀ ਤੇ ਅੱਗੇ ਵਧ ਗਈ। ਪਰ ਗੇਂਦ ਓਥੇ ਹੀ ਪਿਆ ਸੀ।
        ”ਨਹੀਂ ਪਾਟਾ! ਨਹੀਂ ਪਾਟਾ!” ਡੈਡੀ ਨੇ ਸ਼ੋਰ ਮਚਾਇਆ ਤੇ ਗੇਂਦ ਫੜਨ ਵਾਸਤੇ ਦੌੜਿਆ। ਏਨੇ ਨੂੰ ਉੱਚੀ ਸਾਰੀ ਠਾਹ ਦੀ ਅਵਾਜ਼ ਆਈ ਜਿਵੇਂ ਕਿਸੇ ਨੇ ਤੋਪ ਚਲਾਈ ਹੋਵੇ। ਇਹ ਤਾਂ ਗੇਂਦ ਪਾਟਿਆ ਸੀ। ਜਦੋਂ ਡੈਡੀ ਉਸ ਥਾਂ ਪਹੁੰਚਿਆ ਜਿਥੇ ਗੇਂਦ ਪਿਆ ਸੀ, ਤਾਂ ਉਸ ਨੇ ਵੇਖਿਆ ਕਿ ਓਥੇ ਧੂੜ ਲੱਦੇ ਰਬੜ ਦੇ ਚੀਥੜਿਆਂ ਤੋਂ ਸਿਵਾਏ ਕੁਝ ਵੀ ਨਹੀਂ ਸੀ। ਡੈਡੀ ਰੋਣ ਲੱਗ ਪਿਆ ਤੇ ਘਰ ਨੂੰ ਭੱਜ ਆਇਆ ਤੇ ਮੁੰਡੇ ਉੱਚੀ ਉੱਚੀ ਹੱਸਣ ਲੱਗ ਪਏ।
        ”ਪਾਟ ਗਿਆ! ਪਾਟ ਗਿਆ! ” ਉਹਨਾਂ ਰੌਲਾ ਪਾ ਦਿੱਤਾ। ”ਤੇਰੇ ਨਾਲ ਏਦਾਂ ਹੀ ਹੋਣਾ ਚਾਹੀਦਾ ਸੀ, ਲੀਚੜ !”
        ਜਦੋਂ ਡੈਡੀ ਨੇ ਘਰ ਆ ਕੇ ਦੱਸਿਆ ਕਿ ਉਸ ਨੇ ਆਪਣਾ ਖੂਬਸੂਰਤ ਨਵਾਂ ਗੇਂਦ ਆਪ ਹੀ ਕਾਰ ਹੇਠਾਂ ਸੁੱਟਿਆ ਸੀ, ਤਾਂ ਦਾਦੀ ਨੇ ਉਹਦੇ ਚਿੱਤੜਾਂ ਉਤੇ ਟਿਕਾਈਆਂ । ਜਦੋਂ ਸ਼ਾਮ ਨੂੰ ਦਾਦਾ ਕੰਮ ਤੋਂ ਘਰ ਮੁੜਿਆ ਤਾਂ ਛੋਟੇ ਜਿਹੇ ਡੈਡੀ ਨੂੰ ਛਿਤਰੌਲ ਫਿਰਿਆ।
         ਚਿੱਤੜਾਂ ਉੱਤੇ ਠੋਕਦਿਆਂ ਦਾਦੇ ਨੇ ਆਖਿਆ :
         ”ਤੈਨੂੰ ਗੇਂਦ ਕਰਕੇ ਨਹੀਂ ਠੁਕੀਆਂ, ਤੇਰੀ ਮੂਰਖਤਾ ਕਰਕੇ ਠੁਕੀਆਂ ਨੇ। ”
         ਇਸ ਤੋਂ ਮਗਰੋਂ ਕਿੱਨਾ ਚਿਰ ਸਾਰੇ ਹੈਰਾਨ ਹੁੰਦੇ ਰਹੇ ਕਿ ਏਡਾ ਸੁਹਣਾ ਗੇਂਦ ਕੋਈ ਕਾਰ ਹੇਠਾਂ ਕਿਵੇਂ ਸੁੱਟ ਸਕਦਾ ਹੈ।
         ”ਸਿਰਫ ਨਿਰਾ ਖੋਤਾ ਬੱਚਾ ਹੀ ਐਸੀ ਹਰਕਤ ਕਰ ਸਕਦਾ ਹੈ, ” ਸਾਰੇ ਕਹਿੰਦੇ ਸਨ।
         ਤੇ ਮਗਰੋਂ ਬੜੇ ਦਿਨ ਮੁੰਡੇ ਡੈਡੀ ਨੂੰ ਛੇੜਦੇ ਰਹੇ :
         ”ਕਿਥੇ ਗਿਆ ਤੇਰਾ ਨਵਾ ਗੇਂਦ? ”
         ਸਿਰਫ ਚਾਚਾ ਹੀ ਮਖੌਲ ਨਹੀਂ ਸੀ ਕਰਦਾ। ਉਹਨੇ ਡੈਡੀ ਨੂੰ ਆਖਿਆ ਕਿ ਸ਼ੁਰੂ ਤੋਂ ਅਖੀਰ ਤੱਕ ਸਾਰੀ ਗੱਲ ਦੱਸੇ।
          ਫੇਰ ਉਸ ਨੇ ਆਖਿਆ :
          ”ਨਹੀਂ, ਤੂੰ ਮੂਰਖ cheap oakleys ਨਹੀਂ। ”
          ਡੈਡੀ ਬੜਾ ਖੁਸ਼ ਹੋਇਆ।
          ”ਪਰ ਤੂੰ ਲੀਚੜ ਏ ਤੇ ਡੀਂਗਾਂ ਮਾਰਦਾ ਏਂ, ” ਚਾਚੇ ਨੇ ਕਿਹਾ। ”ਤੇ ਇਹ ਤੇਰੇ ਵਾਸਤੇ ਮਾੜੀ ਗੱਲ ਏ। ਜਿਹੜਾ ਵੀ ਆਪਣੇ ਗੇਂਦ ਨਾਲ ਇਕੱਲਾ ਖੇਡਣਾ ਚਾਹੇਗਾ, ਉਹ ਹਮੇਸ਼ਾ ਹਾਰੇਗਾ। ਵੱਡਿਆਂ ਨਾਲ ਵੀ ਹਮੇਸ਼ਾ ਏਸੇ ਤਰ੍ਹਾਂ ਹੁੰਦਾ ਏ। ਜੇ ਤੂੰ ਹੁਣ ਨਾ ਬਦਲਿਆ, ਤਾਂ ਸਾਰੀ ਉਮਰ ਇਸ ਤਰ੍ਹਾਂ ਦਾ ਹੀ ਰਹੇਂਗਾ। ”
          ਇਹ ਸੁਣ ਕੇ ਡੈਡੀ ਡਰ ਗਿਆ ਤੇ ਰੋਣ ਲੱਗ ਪਿਆ। ਉਸ ਨੇ ਉੱਭੇ ਸਾਹ ਲੈਂਦਿਆਂ ਆਖਿਆ ਕਿ ਉਹ ਲੀਚੜ ਤੇ ਸ਼ੇਖੀਖੋਰ ਨਹੀਂ ਬਣਨਾ ਚਾਹੁੰਦਾ। ਉਹ ਬਹੁਤ ਉੱਚੀ ਉੱਚੀ ਤੇ ਬੜਾ ਚਿਰ ਰੋਂਦਾ ਰਿਹਾ ਤੇ ਅਖੀਰ ਚਾਚੇ ਨੂੰ ਉਹਦੇ ਉਤੇ ਵਿਸ਼ਵਾਸ ਆ ਗਿਆ ਤੇ ਉਹਨੇ ਇਕ ਨਵਾਂ ਗੇਂਦ ਖਰੀਦ ਦਿੱਤਾ। ਠੀਕ ਹੈ ਕਿ ਇਹ ਪਹਲੇ ਗੇਂਦ ਵਰਗਾ ਸੁਹਣਾ ਨਹੀਂ ਸੀ। ਪਰ ਸਾਰੇ ਆਂਢ ਗੁਆਂਢ ਦੇ ਬੱਚੇ ਇਹਦੇ ਨਾਲ ਖੇਡਦੇ ਸਨ। ਸਾਰੇ ਬੜੇ ਖੁਸ਼ ਸਨ ਤੇ ਕੋਈ ਵੀ ਡੈਡੀ ਨੂੰ ਲੀਚੜ ਨਹੀਂ ਸੀ ਕਹਿੰਦਾ।