ਯੂ ਪੀ ‘ਚ ਬਸਪਾ ਨੇਤਾ ਦਾ ਕਤਲ

-ਪੰਜਾਬੀਲੋਕ ਬਿਊਰੋ
ਯੂ ਪੀ ਵਿਚ ਯੋਗੀ ਅਦਿਤਯਾਨਾਥ ਦੀ ਅਗਵਾਈ ਵਾਲੀ ਸਰਕਾਰ ਬਣੀ ਨੂੰ ਇਕ ਦਿਨ ਹੀ ਹੋਇਆ ਹੈ, ਕਿ ਤਣਾਅ ਪੱਸਰ ਗਿਆ ਹੈ। ਇਲਾਹਾਬਾਦ ਦੇ ਮਊਆਈਮਾ ਇਲਾਕੇ ਵਿੱਚ ਐਮ ਐਲ ਏ ਦੀ ਚੋਣ ਲੜੇ ਤੇ ਮਹਿਜ ਚਾਰ ਵੋਟਾਂ ਨਾਲ ਹਾਰੇ ਬਸਪਾ ਨੇਤਾ ਮੁਹੰਮਦ ਸਮੀ ਦੀ ਉਹਨਾਂ ਦੇ ਦਫਤਰ ਵਿੱਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹੱਤਿਆ ਪਿੱਛੇ ਬੀਜੇਪੀ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨਾਂ ਦਾ ਹੱਥ ਦੱਸਿਆ ਜਾ ਰਿਹਾ ਹੈ, ਪੁਲਿਸ ਜਾਂਚ ਕਰ ਰਹੀ ਹੈ।

Tags: