ਤੋਮਰ ਦੀ ਲਾਅ ਡਿਗਰੀ ਰੱਦ

-ਪੰਜਾਬੀਲੋਕ ਬਿਊਰੋ
ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਜਿਤੇਂਦਰ ਸਿੰਘ ਤੋਮਰ ਦੀ ਲਾਅ ਡਿਗਰੀ ਬਿਹਾਰ ਦੀ ਤਿਲਕ ਮਾਂਝੀ ਬਾਗਲਪੁਰ ਯੂਨੀਵਰਸਿਟੀ ਨੇ ਰੱਦ ਕਰ ਦਿੱਤੀ ਹੈ। ਦੋਸ਼ ਇਹ ਲੱਗਿਆ ਹੈ ਕਿ ਤੋਮਰ ਨੇ ਗਲਤ ਮਾਈਗ੍ਰੇਸ਼ਨ ਸਰਟੀਫਿਕੇਟ ਦੇ ਕੇ ਦਾਖਲਾ ਲਿਆ ਸੀ ਇਸ ਕਰਕੇ ਉਸ ਦੀ ਡਿਗਰੀ ਰੱਦ ਕੀਤੀ ਜਾਂਦੀ ਹੈ। ਤੋਮਰ ਨੂੰ ਇਸੇ ਮਾਮਲੇ ਤਹਿਤ ਦਿੱਲੀ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਸੀ, ਫਿਲਹਾਲ ਉਹ ਜ਼ਮਾਨਤ ‘ਤੇ ਰਿਹਾਅ ਹੋਏ ਹਨ।

Tags: