ਕੁਸਮਜੀਤ ਹੋਣਗੇ ਪੰਜਾਬੀ ‘ਵਰਸਿਟੀ ਦੇ ਵੀ ਸੀ

-ਪੰਜਾਬੀਲੋਕ ਬਿਊਰੋ
ਸੱਤਾ ਬਦਲਣ ਮਗਰੋਂ ਸੂਬੇ ਦੇ ਵੱਡੇ ਅਹੁਦਿਆਂ ‘ਤੇ ਮੌਜੂਦਾ ਹਾਕਮੀ ਧਿਰ ਦੇ ਕਰੀਬੀ ਹੀ ਬਿਰਾਜਮਾਨ ਹੋਣਗੇ।
ਉੱਚ ਪੱਧਰੀ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਆਈ.ਏ.ਐਸ. ਅਧਿਕਾਰੀ ਕੁਸਮਜੀਤ ਕੌਰ ਸਿੱਧੂ ਨੂੰ ਪੰਜਾਬੀ ਯੂਨੀਵਰਸਟੀ ਦਾ ਅਗਲਾ ਵਾਈਸ ਚਾਂਸਲਰ ਲਾਉਣ ਦੀ ਪ੍ਰਵਾਨਗੀ ਦੇ ਦਿਤੀ ਹੈ।ਇਸ ਬਾਰੇ ਰਸਮੀ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ।ਜ਼ਿਕਰਯੋਗ ਹੈ ਕਿ ਕੁਸਮਜੀਤ ਕੌਰ ਸਿੱਧੂ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਨ।
ਕਾਂਗਰਸ ਦੀ ਸੱਤਾ ਵਾਪਸੀ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ ਕੁਲਪਤੀਆਂ ਵਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਗਏ ਸਨ।