ਕਾਕਾ ਜੀ ਕਹਿੰਦੇ-ਰੋਇਆ ਕਰੇਂਗੀ ਸਾਨੂੰ ਯਾਦ ਕਰਕੇ..

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਹਾਰਨ ਵਾਲੀਆਂ ਧਿਰਾਂ ਅਗਲੀ ਚੋਣਤੱਕ ਸ਼ਾਇਦ ਜਾਰੀ ਰੱਖਣਗੀਆਂ.. ਖਾਸ ਕਰਕੇ ਸਭ ਤੋਂ ਵੱਧ ਸੂਬੇ ਦੀ ਸੱਤਾ ‘ਤੇ ਰਾਜ ਕਰਨ ਵਾਲੀ ਪਾਰਟੀ ਦੀ ਹੋਈ ਨਮੋਸ਼ੀਜਨਕ ਹਾਰ ਤਾਂ ਕਈ ਚਿਰ ਮੱਥੇ ਦੇ ਵਲ਼ ਸਿੱਧੇ ਨਹੀਂ ਹੋਣ ਦਿੰਦੀ..
ਚੋਣਾਂ ਵਿੱਚ ਨਿਮੋਸ਼ੀਜਨਕ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਦਰਦ ਆਖਰ ਬਾਹਰ ਆ ਹੀ ਗਿਆ ਹੈ। ਸੁਖਬੀਰ ਹੁਰਾਂ ਨੇ ਕਿਹਾ ਹੈ ਕਿ ਅਕਾਲੀ ਸਰਕਾਰ ਨੇ ਆਮ ਜਨਤਾ ਨੂੰ ਲੋੜ ਤੋਂ ਜ਼ਿਆਦਾ ਹੀ ਦਿੱਤਾ। ਇਸ ਕਰਕੇ ਉਹ ਹਜ਼ਮ ਨਹੀਂ ਕਰ ਸਕੀ ਤੇ ਉਲਟੀ ਕਰ ਦਿੱਤੀ। ਸੁਖਬੀਰ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਜਦੋਂ ਸੋਕਾ ਪਏਗਾ ਤੇ ਲੋਕਾਂ ਦੇ ਹੱਕਾਂ ਦਾ ਘਾਣ ਹੋਏਗਾ ਤਾਂ ਅਕਾਲੀ ਦਲ ਦੇ ਮਹੱਤਵ ਦੀ ਸਮਝ ਆਏਗੀ। ਤੇ ਜਨਤਾ ਨੂੰ ਫਿਰ ਅਕਾਲੀ ਯਾਦ ਆਉਣਗੇ।
ਜਨਾਬ ਹੁਰਾਂ ਦਾ ਵਿਵਾਦਤ ਬਿਆਨ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਅਲੋਚਨਾ ਵੀ ਹੋ ਰਹੀ ਹੈ ਕਿ ਇਹੋ ਜਿਹੇ ਕੁਬੋਲ ਬਚਨਾਂ ਦੇ ਚੱਲਦਿਅੰ ਹੀ ਤਾਂ ਲੋਕ ਪਾਰਟੀ ਤੋਂ ਦੂਰ ਹੋ ਗਏ, ਖਾਈ ਪੂਰਨ ਦੀ ਬਜਾਏ ਪ੍ਰਧਾਨ ਜੀ  ਹੋਰ ਡੂੰਘੇ ਖਾਤੇ ਪੁੱਟ ਰਹੇ ਨੇ..
ਖੈਰ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਵੀ ਨਹੀਂ ਖੁੱਲਦੀਆਂ ਹੁੰਦੀਆਂ, ਸ਼ਾਇਦ ਸੁਖਬੀਰ ਬਾਦਲ ਜੀ ਇਸ ਕਹੌਤ ਤੋਂ ਅਣਜਾਣ ਨੇ..।