ਕਮੇਟੀਆਂ ਨਾ ਬਣਾਓ, ਕਰਜੇ ਮਾਫ ਕਰੋ-ਬਾਦਲ

-ਪੰਜਾਬੀਲੋਕ ਬਿਊਰੋ
ਕਿਸਾਨੀ ਦੀ ਵੱਡੀ ਵੋਟ ਬੈਂਕ ਵਾਲੀ ਪਾਰਟੀ ਅਕਾਲੀ ਦਲ ਬਾਦਲ ਦੇ ਸੁਪਰੀਮੋ ਤੇ ਸਾਬਕਾ ਸੀ ਐਮ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਕਰਜ਼ਈ ਕਿਸਾਨਾਂ ਦਾ ਫਿਕਰ ਜਾਗਿਆ ਹੈ, ਉਹਨਾਂ ਕਿਹਾ ਕਿ ਉਹ ਨਵੀਂ ਸਰਕਾਰ ਵਲੋਂ ਕਿਸਾਨਾਂ ਦੇ ਕਰਜ਼ਿਆਂ ਸਬੰਧੀ ਇਕ ਕਮੇਟੀ ਬਣਾਉਣ ਦੇ ਫ਼ੈਸਲੇ ਬਾਰੇ ਹੈਰਾਨ ਹਨ ਕਿਉਂਕਿ ਇਸ ਸਬੰਧੀ ਮੁਕੰਮਲ ਵੇਰਵਾ ਸਰਕਾਰੀ ਰਿਕਾਰਡ ਵਿਚ ਮੌਜੂਦ ਹੈ। ਇਸ ਸਬੰਧੀ ਵੱਖ-ਵੱਖ ਯੂਨੀਵਰਸਟੀਆਂ ਦੇ ਖੇਤੀ ਅਰਥ-ਸ਼ਾਸ਼ਤਰੀਆਂ ਵਲੋਂ ਕਾਫ਼ੀ ਅਧਿਐਨ ਵੀ ਹੋ ਚੁੱਕਾ ਹੈ। ਹੁਣ ਲੋੜ ਤਾਂ ਸਿਰਫ਼ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਹੈ। ਉਨਾਂ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਨਾ ਕਰਨ ਦਾ ਫ਼ੈਸਲਾ ਤਾਂ ਅਕਾਲੀ-ਭਾਜਪਾ ਸਰਕਾਰ ਪਹਿਲਾਂ ਹੀ ਇਕ ਕਾਨੂੰਨ ਬਣਾ ਕੇ ਕਰ ਚੁੱਕੀ ਹੈ। ਇਸੇ ਤਰਾਂ ਹੀ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦਾ ਕਾਨੂੰਨ ਵੀ ਪਹਿਲਾਂ ਹੀ ਬਣਿਆ ਹੋਇਆ ਹੈ। ਵਹੀਕਲਾਂ ਦੀ ਰਜਿਸਟ੍ਰੇਸ਼ਨ ਅਤੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦਾ ਕੰਮ ਨਵੇਂ ਸਿਸਟਮ ਨਾਲ ਸ਼ੁਰੂ ਹੋਣ ਨਾਲ ਜ਼ਿਲਾ ਟਰਾਂਸਪੋਰਟ ਅਫ਼ਸਰਾਂ ਦੀਆਂ ਅਸਾਮੀਆਂ ਪਹਿਲਾਂ ਹੀ ਪ੍ਰਸੰਗਹੀਣ ਹੋ ਚੁੱਕੀਆਂ ਹਨ। ਇਸੇ ਤਰਾਂ ਹੀ ਸਾਰੇ ਸੁਵਿਧਾ ਕੇਂਦਰ ਪਹਿਲਾਂ ਹੀ ਕੰਪਿਊਟਰ ਅਤੇ ਇੰਟਰਨੈੱਟ ਸਹੂਲਤਾਂ ਨਾਲ ਲੈਸ ਹਨ। ਇਹ ਸਾਰੇ ਫ਼ੈਸਲੇ ਮੰਤਰੀ ਮੰਡਲ ਵਲੋਂ ਦੋਹਰਾਏ ਗਏ ਹਨ।
ਵੱਡੇ ਬਾਦਲ ਨੇ ਕਿਹਾ ਕਿ ਉਨ•ਾਂ ਨੂੰ ਨਵੀ ਸਰਕਾਰ ਦੇ ਨਸ਼ਿਆਂ ਦੇ ਖ਼ਾਤਮੇ, ਕਿਸਾਨੀ ਕਰਜ਼ਿਆਂ ਦੀ ਮੁਆਫ਼ੀ, ਪੈਨਸ਼ਨ ਤੇ ਸ਼ਗਨ ਸਕੀਮਾਂ ਦੀ ਰਾਸ਼ੀ ਵਿਚ ਵਾਧੇ ਅਤੇ ਮੈਨੀਫ਼ੈਸਟੋ ਵਿਚ ਕੀਤੇ ਗਏ ਹੋਰ ਵਾਅਦਿਆਂ ਦੀ ਪੂਰਤੀ ਸਬੰਧੀ ਕੀਤੇ ਜਾਣ ਵਾਲੇ ਫ਼ੈਸਲਿਆਂ ਦੀ ਬੇਸਬਰੀ ਨਾਲ ਉਡੀਕ ਰਹੇਗੀ। ਬਾਦਲ ਨੇ ਕਿਹਾ, ”ਇਮਾਨਦਾਰੀ ਨਾਲ ਕਹਿੰਦਾ ਹਾਂ ਕਿ ਮੈਨੂੰ ਬਹੁਤ ਹੈਰਾਨੀ ਹੋਈ ਹੈ ਕਿ ਕਾਂਗਰਸ ਸਰਕਾਰ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਤੋਂ ਅੱਗੇ ਸੋਚਣ ਵਿਚ ਪੂਰੀ ਤਰ•ਾਂ ਅਸਫ਼ਲ ਰਹੀ ਹੈ। ਲਾਲ ਬੱਤੀ ਨਾ ਲਾਉਣ ਵਾਲੇ ਕੁੱਝ ਲਿਪਾ-ਪੋਚੀ ਵਾਲੇ ਫ਼ੈਸਲੇ ਕਰਨ ਤੋਂ ਬਿਨਾਂ ਬਾਕੀ ਸਾਰੇ ਫ਼ੈਸਲੇ ਅਕਾਲੀ ਸਰਕਾਰ ਵਲੋਂ ਲਏ ਗਏ ਫ਼ੈਸਲਿਆਂ ਦਾ ਜਾਂ ਤਾਂ ਦੋਹਰਾਅ ਹੈ ਜਾਂ ਫਿਰ ਫੋਕੀਆਂ ਗੱਲਾਂ ਹੀ ਹਨ।