ਭਤੀਜ ਤਾਏ ਦੀ ਸਰਕਾਰ ਦੀ ਖੋਲੂ ਪੋਲ

-ਪੰਜਾਬੀਲੋਕ ਬਿਊਰੋ
ਦੋਵੇਂ ਵੱਡੀਆਂ ਵਿਰੋਧੀ ਧਿਰਾਂ ਹਾਕਮੀ ਧਿਰ ਕਾਂਗਰਸ ਦੇ ਨਿਸ਼ਾਨੇ ‘ਤੇ ਨੇ..
ਪੰਜਾਬ ਦੀ ਖਸਤਾ ਵਿੱਤੀ ਹਾਲਤ ਨੂੰ ਲੈ ਕੇ ਬਾਦਲ ਸਰਕਾਰ ਤੇ ਖਾਸ ਕਰਕੇ ਪਰਿਵਾਰ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਤਿੱਖੇ ਬੋਲਾਂ ਦੇ ਘੇਰੇ ਵਿੱਚ ਰਹੇਗਾ..
ਵੈਸੇ ਵੀ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਬਾਦਲ ਪਰਿਵਾਰ ਦਾ ਅਹਿਮ ਰੋਲ ਰਹੇਗਾ। ਇਹ ਰੋਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਿਭਾਉਣਗੇ। ਮਨਪ੍ਰੀਤ ਬਾਦਲ ਜਿੱਥੇ ਵਿੱਤੀ ਢਾਂਚੇ ਨੂੰ ਲੀਹੇ ਲਿਆਉਣ ਦੀ ਯੋਜਨਾ ਉਲੀਕ ਰਹੇ ਹਨ, ਉੱਥੇ ਹੀ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਵਿੱਤੀ ਸ੍ਰੋਤਾਂ ਦੀ ਦੁਰਵਰਤੋਂ ਬਾਰੇ ਵਾਈਟ ਪੇਪਰ ਜਾਰੀ ਕਰਨ ਜਾ ਰਹੇ ਹਨ।
ਸਾਫ ਹੈ ਕਿ ਭਤੀਜ ਤਾਏ ਦੀ ਸਰਕਾਰ ਦੀ ਪੋਲ ਖੋਲੇਗਾ।
ਨਵੇਂ ਬਣੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਖਜ਼ਾਨੇ ਦਾ ਮੋਟਾ ਜਿਹਾ ਹਿਸਾਬ ਲਾ ਕੇ ਸਿਰ ਫੜਦਿਆਂ ਕਿਹਾ ਸੀ ਕਿ ਇਹੋ ਜਿਹੀ ਲੁੱਟ ਤਾਂ ਅੰਗਰੇਜ਼ਾਂ ਤੇ ਮੁਗਲਾਂ ਨੇ ਵੀ ਨਹੀਂ ਕੀਤੀ ਹੋਣੀ, ਜਿਹੋ ਜਿਹੀ ਪੰਜਾਬ ਵਿੱਚ ਅਕਾਲੀਆਂ ਨੇ ਕੀਤੀ..
ਉਹਨਾਂ ਦਾਅਵਾ ਕੀਤਾ ਕਿ ਅਨਾਜ ਦੀ ਖਰੀਦ ਵਿੱਚ ਹੋਈਆਂ ਬੇਨਿਯਮੀਆਂ ਕਾਰਨ ਸੂਬੇ ਸਿਰ 31,000 ਕਰੋੜ ਰੁਪਏ ਦਾ ਕਰਜ਼ਾ ਚੜਿਆ ਹੈ। ਪਾਵਰਕੌਮ ਦਾ 20 ਹਜ਼ਾਰ ਕਰੋੜ ਰੁਪਏ ਕਰਜ਼ਾ ਹੈ। ਮੰਡੀ ਬੋਰਡ ਤੇ ਪੀ.ਆਈ.ਡੀ.ਬੀ. ਦਾ 300 ਤੋਂ 400 ਕਰੋੜ ਦਾ ਕਰਜ਼ਾ ਹੈ। ਸੂਬੇ ਦਾ ਮਾਲੀ ਘਾਟਾ ਅੱਠ ਹਜ਼ਾਰ ਕਰੋੜ ਰੁਪਏ ਹੈ। ਰਾਜ ਸਰਕਾਰ ਦੀ ਉਧਾਰ ਲੈਣ ਦੀ ਹੱਦ ਤੇਰਾਂ ਹਜ਼ਾਰ ਕਰੋੜ ਰੁਪਏ ਹੈ।
ਪੰਜਾਬ ਸਿਰ ਕੁੱਲ ਮਿਲਾ ਕੇ 1 ਲੱਖ 75 ਹਜ਼ਾਰ ਕਰੋੜ ਦਾ ਕਰਜ਼ਾ ਹੈ, 8 ਹਜ਼ਾਰ ਕਰੋੜ ਦਾ ਰੈਵੇਨਿਊ ਘਾਟਾ ਹੈ, ਪੈਨਸ਼ਨਾਂ ਭੱਤਿਆਂ ਦੇ 2500 ਕਰੋੜ ਦੇ ਬਿੱਲ ਲਟਕੇ ਪਏ ਨੇ।
ਵੀ ਆਈ ਪੀ ਟਰੀਟਮੈਂਟ ਹਟਾਉਣ ਨਾਲ ਸਲਾਨਾ 300 ਕਰੋੜ ਦੀ ਬੱਚਤ ਹੋਣੀ ਹੈ, ਪਰ ਇਹ ਨਾ ਕਾਫੀ ਹੈ।
ਮਨਪ੍ਰੀਤ ਬਾਦਲ ਸਪੱਸ਼ਟ ਕਹਿ ਚੁੱਕੇ ਨੇ ਕਿ ਪੰਜਾਬ ਦੇ ਆਰਥਿਕਤਾ ਵਾਲੇ ਪੀਪੇ ਨੂੰ ਸਾਵਾਂ ਕਰਨ ਲਈ ਹੀ ਦੋ ਤਿੰਨ ਸਾਲ ਲੱਗ ਜਾਣਗੇ। ਵਿਕਾਸ ਦੀਆਂ ਲਹਿਰਾਂ ਬਹਿਰਾਂ ਦੇ ਦਾਅਵੇ ਕਰਨ ਵਾਲੇ ਬਾਦਲਾਂ ਦੇ ਤਾਂ ਸੰਗਤ ਦਰਸ਼ਨ ਵੀ ਕਰਜ਼ੇ ਚੁੱਕ ਕੇ ਹੁੰਦੇ  ਰਹੇ ਨੇ।
ਪੰਜਾਬ ਦਾ ਖਜ਼ਾਨਾ ਬਿਲਕੁਲ ਖਾਲੀ ਹੈ, ਇਸ ਦੇ ਬਾਵਜੂਦ ਨਵੇਂ ਵਿੱਤ ਮੰਤਰੀ ਨੂੰ ਆਸ ਹੈ ਕਿ ਜਲਦੀ ਹੀ ਪੰਜਾਬ ਨੂੰ ਪੈਰਾਂ ਸਿਰ ਕਰ ਲਿਆ ਜਾਵੇਗਾ।