ਅਕਾਲੀਆਂ ਕਾਂਗਰਸੀਆਂ ‘ਚ ਹਿੰਸਕ ਟਕਰਾਅ ਜਾਰੀ

-ਪੰਜਾਬੀਲੋਕ ਬਿਊਰੋ
ਕੱਲ ਮਜੀਠਾ ਹਲਕੇ ਵਿੱਚ ਬਿਕਰਮ ਮਜੀਠੀਆ ਨੇ ਕਾਂਗਰਸੀਆਂ ‘ਤੇ ਖਾਸ ਕਰਕੇ ਲਾਲੀ ਮਜੀਠੀਆ ‘ਤੇ ਸਮਰਥਕਾਂ ਨੂੰ ਭੜਕਾਅ ਕੇ ਅਕਾਲੀਆਂ ‘ਤੇ ਹਮਲਾ ਕਰਵਾਉਣ ਦਾ ਦੋਸ਼ ਲਾਇਆ ਸੀ, ਇਸ ਸੰਬੰਧੀ ਦੋਵਾਂ ਧਿਰਾਂ ‘ਤੇ ਪਰਚੇ ਵੀ ਦਰਜ ਹੋਏ ਨੇ, ਤੇ ਹੁਣ ਗਿੱਦੜਬਾਹਾ ਹਲਕੇ ਤੋਂ ਖਬਰ ਆਈ ਹੈ ਕਿ ਇਥੇ ਅਕਾਲੀ ਵਰਕਰਾਂ ਨੇ ਪਿੰਡ ਕੋਟਭਾਈ ਦੇ ਸਾਬਕਾ ਕਾਂਗਰਸੀ ਸਰਪੰਚ ਬਾਬੂ ਸਿੰਘ ਤੇ ਉਸ ਦੇ ਪੁੱਤਰ ‘ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਜ਼ਖ਼ਮੀ ਪਿਉ-ਪੁੱਤ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਭਾਰਤੀ ਕਰਵਾਇਆ ਗਿਆ ਹੈ।
ਇਹ ਹਿੰਸਕ ਟਕਰਾਅ ਸਿਆਸੀ ਰੰਜ਼ਿਸ਼ ਦੇ ਚੱਲਦਿਆਂ ਹੋ ਰਹੇ ਨੇ। ਪੁਲਿਸ ਪ੍ਰਸ਼ਾਸਨ ਵਲੋਂ ਇਕੋ ਹੀ ਬਿਆਨ ਆ ਰਿਹਾ ਹੈ ਕਿ ਜਾਂਚ ਕਰਕੇ ਕਾਰਵਾਈ ਕਰ ਰਹੇ ਹਾਂ, ਇਸ ਬਾਰੇ ਹਾਕਮੀ ਧਿਰ ਦੇ ਕਿਸੇ ਵੀ ਸੀਨੀਅਰ ਨੇਤਾ ਵਲੋਂ ਕਿਸੇ ਤਰਾਂ ਦੀ ਬਿਆਨਬਾਜ਼ੀ ਨਹੀਂ ਹੋਈ।