• Home »
  • ਅੱਜ ਦੀ ਖਬਰ
  • » ਆਪ ਵਲੋਂ ਬਾਦਲ ਸਰਕਾਰ ਵੇਲੇ ਐਸ ਸੀ ਫੰਡ ਦਾ ‘ਘਪਲਾ’ ਨਸ਼ਰ

ਆਪ ਵਲੋਂ ਬਾਦਲ ਸਰਕਾਰ ਵੇਲੇ ਐਸ ਸੀ ਫੰਡ ਦਾ ‘ਘਪਲਾ’ ਨਸ਼ਰ

-ਪੰਜਾਬੀਲੋਕ ਬਿਊਰੋ
ਅਕਾਲੀ-ਬੀਜੇਪੀ ਸਰਕਾਰ ਦੇ ਦਸ ਸਾਲਾਂ ਦੇ ਰਾਜ ਵਿੱਚ ਕਥਿਤ ਰੂਪ ਵਿੱਚ ਹੋਏ ਘਪਲੇ ਦਾ ਆਮ ਆਦਮੀ ਪਾਰਟੀ ਨੇ ਖੁਲਾਸਾ ਕੀਤਾ ਹੈ। ਇਹ ਕਥਿਤ ਘਪਲਾ ਅਨੁਸੂਚਿਤ ਜਾਤੀ ਵਰਗ ਦੇ ਫੰਡਾਂ ਵਿੱਚ ਹੋਇਆ ਹੈ। ਇਸਦਾ ਖੁਲਾਸਾ ਆਪ ਦੇ ਉਪ ਪ੍ਰਧਾਨ ਅਤੇ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕੰਮ ਕਰਨ ਵਾਲੇ ਪਰਮਜੀਤ ਸਿੰਘ ਕੈਂਥ ਨੇ ਕੀਤਾ ਹੈ। ਕੈਂਥ ਮੁਤਾਬਿਕ ਅਕਾਲੀ-ਬੀਜੇਪੀ ਸਰਕਾਰ ਦੇ ਪਿਛਲੇ 10 ਸਾਲਾਂ ਵਿਚ ਲਗਭਗ 40,000 ਕਰੋੜ ਦੀ ਰਕਮ ਪੰਜਾਬ ਦੇ 3.21 ਲੱਖ ਅਨੁਸੂਚਿਤ ਜਾਤੀ ਪਰਵਾਰਾਂ ਅਤੇ ਵਿਦਿਆਰਥੀਆਂ ਦੇ ਵਜ਼ੀਫ਼ਿਆਂ ਲਈ ਕੇਂਦਰ ਵਲੋਂ ਭੇਜੀ ਗਈ ਸੀ ਜਿਸ ਵਿਚੋਂ ਇਕ ਅੰਦਾਜ਼ੇ ਮੁਤਾਬਕ ਚੌਥਾ ਹਿੱਸਾ ਯਾਨੀ 9000 ਤੋਂ 10,000 ਕਰੋੜ ਖ਼ੁਰਦ ਬੁਰਦ ਹੋ ਗਈ। ਇਸ ਕਥਿਤ ਘਪਲੇ ਦੀ ਜਾਂਚ ਪੜਤਾਲ ਦੀ ਮੰਗ ਕਰਦਿਆਂ ਕੈਂਥ ਨੇ ਕਿਹਾ ਕਿ ਕਾਂਗਰਸ ਸਰਕਾਰ ਇਸ ਸਬੰਧੀ ਇਕ ਉੱਚ ਪਧਰੀ ਕਮਿਸ਼ਨ ਬਣਾਏ ਅਤੇ ਵਿਸ਼ੇਸ਼ ਕਰ ਕੇ ਸਾਲ 2012-17 ਦੇ ਸਮੇਂ ਵਾਸਤੇ ਰੱਖੀ ਰਕਮ ਅਤੇ ਅਸਲੀਅਤ ਵਿਚ ਕੀਤੇ ਖ਼ਰਚ ਬਾਰੇ ਵਾਈਟ ਪੇਪਰ ਜਾਰੀ ਕਰੇ। ਕੈਂਥ ਨੇ ਕਿਹਾ ਕਿ ਪੰਜਾਬ ਦੇ ਕੁੱਲ 12168 ਪਿੰਡਾਂ ਵਿਚੋਂ 57 ਪਿੰਡ 100 ਫ਼ੀਸਦੀ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੇ ਪਿੰਡ ਹਨ, 2800 ਪਿੰਡਾਂ ਵਿਚ ਅੱਧੀ ਅਬਾਦੀ ਇਹਨਾਂ ਪਰਿਵਾਰਾਂ ਦੀ ਹੈ, 4800 ਪਿੰਡਾਂ ਵਿਚ 40 ਫ਼ੀਸਦੀ ਇਹਨਾਂ ਦੀ ਆਬਾਦੀ ਹੈ ਜਦਕਿ ਪੰਜਾਬ ਦੇ ਕੁੱਲ 5.23 ਪਰਿਵਾਰਾਂ ਵਿਚੋਂ 3.21 ਲੱਖ ਪਰਿਵਾਰ ਗ਼ਰੀਬ ਜਾਤੀ ਵਿਚੋਂ ਹਨ। ਉਨ•ਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ 32 ਫ਼ੀ ਸਦੀ ਅਨੁਸੂਚਿਤ ਜਾਤੀ ਆਬਾਦੀ ਵਾਲੇ ਪੰਜਾਬ ਵਿਚ ਇਨ•ਾਂ ਲੋਕਾਂ ਦੀ ਹਾਲਤ ਹੋਰ ਖ਼ਰਾਬ ਹੋਈ ਹੈ। ਕੈਂਥ ਨੇ ਦਸਿਆ ਕਿ 2012-13 ਵਿਚ 4039 ਕਰੋੜ ਦੀ ਰੱਖੀ ਰਕਮ ਵਿਚੋਂ 2725.65 ਕਰੋੜ ਖ਼ਰਚੇ ਗਏ, 2013-14 ਵਿਚ 4653 ਕਰੋੜ ‘ਚੋਂ 3371.74 ਕਰੋੜ ਹੀ ਖ਼ਰਚੇ ਗਏ। ਜਦੋਂ ਕਿ 2014-15 ਵਿਚ 6432 ਕਰੋੜ ਦੀ ਰਕਮ ਵਿਚੋਂ ਕੇਵਲ 4320.68 ਕਰੋੜ ਦਾ ਹੀ ਹਿਸਾਬ ਕਿਤਾਬ ਮਿਲਿਆ।ਪਿਛਲੇ ਸਾਲ 2015-16 ਵਿਚ 6764.10 ਕਰੋੜ ‘ਚੋਂ 6428 ਕਰੋੜ ਖ਼ਰਚੇ ਜਦੋਂ ਕਿ 2016-17 ਯਾਨੀ ਇਸ ਚਾਲੂ ਸਾਲ ‘ਚ 8624.55 ਕਰੋੜ ਦੀ ਰਕਮ ਰੱਖੀ ਗਈ ਪਰ ਖ਼ਰਚੇ ਦਾ ਵੇਰਵਾ ਅਜੇ ਤਕ ਨਹੀਂ ਆਇਆ। ਕੁਲ 21888 ਕਰੋੜ ਦੀ ਨਿਰਧਾਰਤ ਰਕਮ ‘ਚੋਂ ਕੇਵਲ 16846 ਕਰੋੜ ਹੀ ਖ਼ਰਚਣ ਦਾ ਵੇਰਵਾ ਦੱਸਦੇ ਹੋਏ ਕੈਂਥ ਨੇ ਕਿਹਾ ਕਿ ਅਕਾਲੀ ਬੀਜੇਪੀ ਸਰਕਾਰ ਤਾਂ ਹਾਰ ਗਈ ਪਰ ਹੁਣ ਕਾਂਗਰਸ ਸਰਕਾਰ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਪੜਤਾਲ ਕਰਾਵੇ, ਵ•ਾਈਟ ਪੇਪਰ ਜਾਰੀ ਕਰੇ ਅਤੇ ਕੇਂਦਰ ਸਰਕਾਰ ਤੇ ਲੋਕਾਂ ਨੂੰ ਜਵਾਬ ਦੇਵੇ। ਆਪ ਦੇ ਉਪ ਪ੍ਰਧਾਨ ਦਾ ਮੰਨਣਾ ਹੈ ਕਿ ਇਸ ਸਾਲ ਦੇ ਕੇਂਦਰੀ ਵਜੀਫ਼ਾ ਸਕੀਮ ਦੇ ਵੀ 370 ਕਰੋੜ ਦੀ ਰਕਮ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਵੰਡੀ ਨਹੀਂ ਗਈ। ਇਸ ਵੇਲੇ 4 ਲੱਖ ਗ਼ਰੀਬ ਵਿਦਿਆਰਥੀ ਸਕੂਲਾਂ ਕਾਲਜਾਂ ਤੇ ਪੰਜਾਬ ਦੀਆਂ ਯੂਨੀਵਰਸਟੀਆਂ ‘ਚ ਪੜ•ਦਾ ਹੈ। ਉਹਨਾਂ ਦੋਸ਼ ਲਾਇਆ ਕਿ 12ਵੀਂ ਪੰਜ ਸਾਲਾ ਯੋਜਨਾ ਦੀ ਸਕੀਮ ਤਹਿਤ ਗ਼ਰੀਬਾਂ ਲਈ ਆਈ ਕਰੋੜਾਂ ਅਰਬਾਂ ਦੀ ਰਕਮ ‘ਚ ਵੱਡੀ ਘਪਲੇਬਾਜ਼ੀ, ਹੇਰਾਫੇਰੀ, ਖ਼ੁਰਦ ਬੁਰਦ ਹੋਈ ਹੈ ਅਤੇ ਅਕਾਲੀ ਬੀਜੇਪੀ ਸਰਕਾਰ ਨੇ ਸ਼ਰੇਆਮ ਇਸ ਰਕਮ ਨੂੰ ਦੂਜੇ ਪਾਸੇ ਲਾਇਆ ਹੈ ਜਿਸ ਦੀ ਪੜਤਾਲ ਲਈ ਕਮਿਸ਼ਨ ਬਣਾ ਕੇ ਦੋਸ਼ੀਆਂ ਨੂੰ ਸਜ਼ਾ ਮਿਲੇ।