ਟਰੰਪ ਦੇ ਦਿਮਾਗ ਦੀ ਜਾਂਚ ਲਈ ਖ਼ਤ

-ਪੰਜਾਬੀਲੋਕ ਬਿਊਰੋ
ਅਮਰੀਕਾ ਦੇ ਤਿੰਨ ਮਨੋਵਿਗਿਆਨੀਆਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚਿੱਠੀ ਲਿਖ ਕੇ ਨਵੇਂ ਚੁਣੇ ਗਏ ਰਾਸ਼ਟਰਪਤੀ ਮਿਸਟਰ ਡੋਨਾਲਡ ਟਰੰਪ ਦੇ ਦਿਮਾਗੀ ਸੰਤੁਲਨ ਦੀ ਜਾਂਚ ਦੀ ਮੰਗ ਕੀਤੀ ਹੈ।  ਹਾਰਵਰਡ ਮੈਡੀਕਲ ਸਕੂਲ ਦੇ ਪ੍ਰੋਫੈਸਰ ਜੂਡਿਥ ਹਰਮਨ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਸਾਨ ਫਰਾਂਸਿਸਕੋ ਦੇ ਨੈਨੇਟ ਗਾਰਟਰੈਲ ਤੇ ਡੀ ਮੋਸਬਾਕਬ ਵਲੋਂ ਲਿਖੀ ਚਿੱਠੀ ਹਫ਼ਿੰਗਟਨ ਪੋਸਟ ਵਿੱਚ ਛਾਪੀ ਗਈ ਹੈ। ਚਿੱਠੀ ਵਿੱਚ ਟਰੰਪ ਦੇ ਦਿਮਾਗੀ ਸੰਤੁਲਨ ‘ਤੇ ਚਿੰਤਾ ਜ਼ਾਹਰ ਕਰਦਿਆਂ ਓਬਾਮਾ ਨੂੰ ਅਪੀਲ ਕੀਤੀ ਹੈ ਕਿ ਨਵੇਂ ਚੁਣੇ ਰਾਸ਼ਟਰਪਤੀ ਨੂੰ ਅਮਰੀਕਾ ਦੀ ਵਾਗਡੋਰ ਸੌਂਪਣ ਤੋਂ ਪਹਿਲਾਂ ਉਹਨਾਂ ਦੀ ਪੂਰੀ ਦਿਮਾਗੀ ਜਾਂਚ ਕਰਵਾਈ ਜਾਵੇ। ਇਹ ਵੀ ਲਿਖਿਆ ਹੈ ਕਿ ਕਾਰੋਬਾਰੀ ਮਾਪਦੰਡ ਭਾਵੇਂ ਉਹਨਾਂ ਨੂੰ ਕਿਸੇ ਜਨਤਕ ਆਗੂ ਦੇ ਰੋਗ ਦੀ ਪਛਾਣ ਕਰਨ ਦਾ ਅਧਿਕਾਰ ਨਹੀਂ ਦਿੰਦੇ, ਪਰ ਟਰੰਪ ਵਿੱਚ ਦਿਮਾਗੀ ਅਸਥਿਰਤਾ ਦੇ ਲੱਛਣ ਆਉਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਉਹ ਨਵੇਂ ਰਾਸ਼ਟਰਪਤੀ ਦੀ ਫਿਟਨੈਸ ‘ਤੇ ਸਵਾਲ ਚੁੱਕਣ ਲਈ ਮਜਬੂਰ ਹਨ।