ਪਰਗਟ ਸਿੰਘ ਵੱਡੇ ਬਾਦਲ ਦੇ ਰੂਬਰੂ..

-ਪੰਜਾਬੀਲੋਕ ਬਿਊਰੋ
ਬਾਦਲ ਦਲ ਛੱਡ ਕੇ ਕਾਂਗਰਸ ਵਿੱਚ ਗਏ ਸਾਬਕਾ ਵਿਧਾਇਕ ਪਰਗਟ ਸਿੰਘ ਅੱਜ ਜਲੰਧਰ ਕੈਂਟ ਵਿੱਚ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰੂ-ਬ-ਰੂ ਹੋਏ।  ਜਮਸ਼ੇਰ ਵਿੱਚ ਕਰਵਾਏ ਜਾ ਰਹੇ ਸੰਗਤ ਦਰਸ਼ਨ ਪ੍ਰੋਗਰਾਮ ਵਿੱਚ ਪਰਗਟ ਸਿੰਘ ਆਪਣੇ ਸਮਰਥਕਾਂ ਨਾਲ ਪਹੁੰਚੇ ਤੇ ਮੁੱਖ ਮੰਤਰੀ ਅੱਗੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਵਿਰੋਧ ਕੀਤਾ। ਹਾਲਾਂਕਿ ਮੁੱਖ ਮੰਤਰੀ ਨੇ ਸੰਗਤ ਦਰਸ਼ਨ ਛੱਡ ਕੇ ਜਾਣ ਤੋਂ ਇਨਕਾਰ ਕਰ ਦਿੱਤਾ।  ਇਸ ਤੋਂ ਬਾਅਦ ਪਰਗਟ ਸਿੰਘ ਸੰਗਤ ਦਰਸ਼ਨ ਵਾਲੀ ਥਾਂ ਚਲੇ ਗਏ।  ਇਸ ਦੌਰਾਨ ਪ੍ਰਗਟ ਸਿੰਘ ਦੇ ਹੱਕ ਤੇ ਵਿਰੋਧ ‘ਚ ਨਾਅਰੇਬਾਜ਼ੀ ਵੀ ਹੋਈ।