• Home »
  • ਅੱਜ ਦੀ ਖਬਰ
  • » ਭਟਕਲ ਦੀ ਬੀਵੀ ਕੋਲ ਬੱਚਿਆਂ ਨੂੰ ਖਵਾਉਣ ਲਈ ਕੁਝ ਨਹੀਂ..

ਭਟਕਲ ਦੀ ਬੀਵੀ ਕੋਲ ਬੱਚਿਆਂ ਨੂੰ ਖਵਾਉਣ ਲਈ ਕੁਝ ਨਹੀਂ..

-ਪੰਜਾਬੀਲੋਕ ਬਿਊਰੋ
ਸਾਲ 2013 ਦੇ ਹੈਦਰਾਬਾਦ ਬਲਾਸਟ ਮਾਮਲੇ ਵਿੱਚ ਐਨ ਆਈ ਏ ਦੀ ਵਿਸ਼ੇਸ਼ ਅਦਾਲਤ ਨੇ ਯਾਸੀਨ ਭਟਕਲ ਸਮੇਤ 5 ਬਾਗੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ, ਇਸ ਮਗਰੋਂ ਭਟਕਲ ਦੀ ਪਤਨੀ ਜਾਹਿਦਾ ਇਰਸ਼ਾਦ ਖਾਨ ਪਹਿਲੀ ਵਾਰ ਸਾਹਮਣੇ ਆਈ। ਜਾਹਿਦਾ ਦਿੱਲੀ ਦੇ ਸਾਊਟ ਈਸਟ ਵਿੱਚ 10 ਬੱਚਿਆਂ ਨਾਲ ਰਹਿੰਦੀ ਹੈ, ਕੁਝ ਬੱਚੇ ਉਸ ਦੇ ਤੇ ਯਾਸੀਨ ਨੇ, ਬਾਕੀ ਅਨਾਥ ਹਨ। ਉਸਨੇ ਰੋਂਦਿਆਂ ਕਿਹਾ ਕਿ ਭਟਕਲ ਬੇਕਸੂਰ ਹੈ, ਉਸ ਨਾਲ ਤੇ ਸਾਡੇ ਨਾਲ ਜ਼ਿਆਦਤੀ ਨਾ ਕਰੋ। ਜਾਹਿਦਾ ਨੇ ਕਿਹਾ ਕਿ ਉਸ ਕੋਲ ਬੱਚਿਆਂ ਨੂੰ ਖਵਾਉਣ ਲਈ ਵੀ ਕੁਝ ਨਹੀਂ, ਹੁਣ ਤਾਂ ਜੀਅ ਕਰਦਾ ਹੈ ਕਿ ਬੱਚਿਆਂ ਨੂੰ ਵੀ ਜ਼ਹਿਰ ਦੇ ਦੇਵੇ ਤੇ ਖੁਦ ਵੀ ਖੁਦਕੁਸ਼ੀ ਕਰ ਲਵੇ। ਜਾਹਿਦਾ ਪਹਿਲਾਂ ਬੱਚਿਆਂ ਨੂੰ ਉਰਦੂ ਪੜਾਉਂਦੀ ਸੀ, ਪਰ ਜਦ ਤੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਯਾਸੀਨ ਭਟਕਲ ਦੀ ਪਤਨੀ ਹੈ ਤਾਂ ਲੋਕਾਂ ਨੇ ਆਪਣੇ ਬੱਚੇ ਪੜਨੋਂ ਹਟਾ ਲਏ, ਉਸ ਮਗਰੋਂ ਉਹ ਬੇਰੁਜ਼ਗਾਰ ਹੈ।