ਅਕਾਲੀ ਨੇਤਾ ਨੇ ਆਪਕਿਆਂ ਨੂੰ ਧਮਕਾਇਆ

ਮਹਿਲਾ ਆਗੂ ਨਾਲ ਧੱਕਾਮੁੱਕੀ
-ਪੰਜਾਬੀਲੋਕ ਬਿਊਰੋ
ਲੰਬੀ ਵਿੱਚ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ  ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ‘ਤੇ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਸਿਮਰਤ ਧਾਲੀਵਾਲ ਨਾਲ ਕਥਿਤ ਤੌਰ ‘ਤੇ ਧੱਕਾਮੁੱਕੀ ਕਰਨ ਤੇ ਪਾਰਟੀ ਦੀ 28 ਨੂੰ ਕੋਲਿਆਂ ਵਾਲੀ ਵਿੱਚ ਹੋਣ ਵਾਲੀ ਰੈਲੀ ਨਾ ਹੋਣ ਦੇਣ ਦੀਆਂ ਧਮਕੀਆਂ ਦੇਣ ਦਾ ਦੋਸ਼ ਲੱਗਿਆ ਹੈ। ਆਪ ਆਗੂਆਂ ਨੇ ਇਸ ਮਾਮਲੇ ਦੀ ਚੋਣ ਕਮਿਸ਼ਨ, ਆਈ ਜੀ ਬਠਿੰਡਾ ਰੇਂਜ , ਸ੍ਰੀ ਮੁਕਤਸਰ ਦੇ ਐਸ ਐਸ ਪੀ ਨੂੰ ਸ਼ਿਕਾਇਤ ਕਰ ਦਿੱਤੀ ਹੈ। ਜਥੇਦਾਰ ਕੋਲਿਆਂ ਵਾਲੀ  ਨੇ ਆਪਣੇ ਸੁਰੱਖਿਆ ਅਮਲੇ ਤੇ 200 ਦੇ ਕਰੀਬ ਸਮਰਥਕਾਂ ਨੂੰ ਨਾਲ ਲਿਜਾ ਕੇ ਮਲੋਟ ਹਲਕੇ ਤੋਂ ਆਪ ਉਮੀਦਵਾਰ ਪ੍ਰਿੰਸੀਪਲ  ਬਲਦੇਵ ਸਿੰਘ ਅਜ਼ਾਦ, ਰੋਮੀ ਭਾਟੀ ਤੇ ਨਰਿੰਦਰ ਨਾਟੀ ਸਰਪੰਚ ਸਣੇ ਦਰਜਨਾਂ ਆਪ ਆਗੂਆਂ ਨੂੰ ਧਮਕਾਇਆ ਤੇ ਓਥੋਂ ਚਲੇ ਜਾਣ ਨੂੰ ਕਿਹਾ। ਆਪ ਉਮੀਦਵਾਰ ਦੀ ਕਾਰ ਰੋਕ ਕੇ ਧਮਕੀ ਦਿੱਤੀ।
ਪਰ ਅਕਾਲੀ ਜਥੇਦਾਰ ਕੋਲਿਆਂ ਵਾਲੀ ਸਾਰੇ ਦੋਸ਼ਾਂ ਨੂੰ ਨਕਾਰ ਰਹੇ ਨੇ। ਤੇ ਕਿਹਾ ਕਿ ਅਸੀਂ ਸਟੇਡੀਅਮ ਵਿੱਚ ਰੈਲੀ ਤਾਂ ਨਹੀਂ ਹੋਣ ਦੇਣੀ, ਕਿਉਂਕਿ ਇਥੇ ਨਿਰਮਾਣ ਕਾਰਜ ਚੱਲ ਰਹੇ ਨੇ, ਤੇ ਰੈਲੀ ਨਾਲ ਟੁੱਟਭੱਜ ਹੋ ਜਾਊ।
ਕਿੰਨੇ ਫਿਕਰਮੰਦ ਨੇ ਜਥੇਦਾਰ ਕੋਲਿਆਂ ਵਾਲੀ ਜੀ ਸਟੇਡੀਅਮ ਦੇ ਇੱਟ ਵੱਟਿਆਂ ਦੇ..।