ਨਾ ਤੱਕੜੀ ਰਾਸ ਆਈ, ਨਾ ਝਾੜੂ,

 .. ਹੁਣ ਪੰਜੇ ਹੱਥ ਡੋਰ

-ਪੰਜਾਬੀਲੋਕ ਬਿਊਰੋ
ਹਲਕਾ ਕਾਦੀਆਂ ‘ਚ ਆਮ ਆਦਮੀ ਪਾਰਟੀ ਦੇ ਟਿਕਟ ਦੇ ਦਾਅਵੇਦਾਰ ਵਜੀਰ ਸਿੰਘ ਲਾਲੀ ਆਪਣੇ ਸੈਂਕੜੇ ਸਾਥੀਆਂ ਸਮੇਤ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸ ਉਮੀਦਵਾਰ ਫਤਿਹ ਸਿੰਘ ਦੀ ਅਗਵਾਈ ‘ਚ ਕਾਂਗਰਸ ‘ਚ ਸ਼ਾਮਲ ਹੋ ਗਏ। ਆਪ ਵਿੱਚ ਜਾਣ ਤੋਂ ਪਹਿਲਾਂ ਲਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਰਗਰਮ ਵਰਕਰ ਸੀ, ਪਿੰਡ ਸੰਘਰ ਦੇ ਸਰਪੰਚ, ਬਲਾਕ ਸਮਿਤੀ ਧਾਰੀਵਾਲ ਦੇ ਚੇਅਰਮੈਨ, ਸਰਕਲ ਪ੍ਰਧਾਨ ਦੇ ਅਹੁਦਿਆਂ ‘ਤੇ ਰਹਿਣ ਦੇ ਨਾਲ-ਨਾਲ ਹੁਣ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਸਨ, ਉਹਨਾਂ ਦੀ ਪਤਨੀ ਵੀ ਜ਼ਿਲਾ ਪ੍ਰੀਸ਼ਦ ਮੈਂਬਰ ਹੈ।  ਲਾਲੀ ਨੇ ਕਿਹਾ ਕਿ ‘ਆਪ’ ‘ਚ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਵੱਧ ਭ੍ਰਿਸ਼ਟਾਚਾਰ ਤੇ ਪੱਖਪਾਤ ਦੇਖਣ ਨੂੰ ਮਿਲਿਆ, ਜਿਸ ਤੋਂ ਦੁਖੀ ਹੋ ਕੇ ਉਹਨਾਂ ਨੇ ਇਹ ਕਦਮ ਚੁੱਕਿਆ।