• Home »
  • ਅੱਜ ਦੀ ਖਬਰ
  • » ਮੋਦੀ ਦੀ ਰੈਲੀ ਤੋਂ ਪਹਿਲਾਂ ਯੂ ਪੀ ਭੇਜੇ 5 ਹਜ਼ਾਰ ਕਰੋੜ!!

ਮੋਦੀ ਦੀ ਰੈਲੀ ਤੋਂ ਪਹਿਲਾਂ ਯੂ ਪੀ ਭੇਜੇ 5 ਹਜ਼ਾਰ ਕਰੋੜ!!

-ਪੰਜਾਬੀਲੋਕ ਬਿਊਰੋ
ਖਬਰਾਂ ਆ ਰਹੀਆਂ ਨੇ ਕਿ ਪੀ ਐਮ ਮੋਦੀ ਦੀ ਕਾਨਪੁਰ ਰੈਲੀ ਤੋਂ ਪਹਿਲਾਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਯੂ ਪੀ ਵਿੱਚ 5 ਹਜ਼ਾਰ ਕਰੋੜ ਰੁਪਏ ਨਗਦ ਭੇਜੇ ਹਨ। ਇਥੇ ਕੁਝ ਐਮ ਪੀਜ਼ ਨੇ ਭਾਜਪਾ ਪ੍ਰਧਾਨ  ਅਮਿਤ ਸ਼ਾਹ ਨੂੰ ਕਿਹਾ ਸੀ ਕਿ ਕੈਸ਼ ਦੀ ਕਮੀ ਕਾਰਨ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀਆਂ ਉਮੀਦਾਂ ਨੂੰ ਝਟਕਾ ਵੱਜ ਸਕਦਾ ਹੈ, ਇਸੇ ਨੂੰ ਧਿਆਨ ਵਿੱਚ ਰੱਖਦਿਆਂ ਆਰ ਬੀ ਆਈ ਨੇ ਪੈਸੇ ਪੁਚਾਏ ਨੇ। ਭਾਜਪਾ ਦਾ ਕਹਿਣਾ ਹੈ ਕਿ ਆਰ ਬੀ ਆਈ ਦੇ ਇਸ ਕਦਮ ਦਾ ਮੋਦੀ ਦੀ ਰੈਲੀ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਕਾਂਗਰਸ ਤੇ ਬਾਕੀ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਕਾਨਪੁਰ ਵਾਲੀ ਰੈਲੀ ਤੋਂ ਪਹਿਲਾਂ ਜਨਤਾ ਨੂੰ ਵਰਚਾਉਣ ਲਈ ਨਗਦੀ ਪੁਚਾਈ ਗਈ ਹੈ।
ਫਿਲਹਾਲ ਹੰਗਾਮੇ ਹੋ ਰਹੇ ਨੇ।
ਕਾਨਪੁਰ ਵਾਲੀ ਰੈਲੀ ਵਿੱਚ ਮੋਦੀ ਨੇ ਕਾਲੇ ਧਨ ਤੇ ਭ੍ਰਿਸ਼ਟਾਚਾਰ ਮੁਕਲ ਭਾਰਤ ਵਾਲਾ ਰਾਗ ਅਲਾਪਿਆ।
ਯੂ ਪੀ ਦੇ ਜੌਨਪੁਰ ਵਿੱਚ ਰਾਹੁਲ ਗਾਂਧੀ ਨੇ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਨੋਟਬੰਦੀ ਤੇ ਪੀ ਐਮ ‘ਤੇ ਨਿਸ਼ਾਨਾ ਸੇਧੀ ਰੱਖਿਆ ਤੇ ਕਿਹਾ ਕਿ ਇਸ ਸਰਕਾਰ ਦਾ ਇਕੋ ਇਕ ਸਿਧਾਂਤ ਹੈ ਗਰੀਬੋਂ ਸੇ ਖੀਂਚੋ.. ਅਮੀਰੋਂ ਕੋ ਸੀਂਚੋ..।
ਮਹਾਰਾਸ਼ਟਰ ਸਰਕਾਰ ਵਿੱਚ ਭਾਈਵਾਲ ਸ਼ਿਵਸੈਨਾ ਨੋਟਬੰਦੀ ਨੂੰ ਲੈ ਕੇ ਭਾਜਪਾ ‘ਤੇ ਲਗਾਤਾਰ ਨਿਸ਼ਾਨਾ ਸਾਧ ਰਹੀ ਹੈ, ਊਧਵ ਠਾਕਰੇ ਨੇ ਕਿਹਾ ਹੈ ਕਿ ਵਿਕਾਸ ਵਿਜ਼ਨ ਦੀਆਂ ਗੱਲਾਂ ਭਾਜਪਾ ਆਪਣੇ ਤੱਕ ਸੀਮਤ ਰੱਖੇ, ਦੂਜਿਆਂ ਨੂੰ ਇਸ ਦਾ ਉਪਦੇਸ਼ ਨਾ ਦੇਵੇ।

ਨੋਟਬੰਦੀ ਦੇ ਫੈਸਲੇ ਤੋਂ ਤੁਰੰਤ ਬਾਅਦ ਪੀ ਐਮ ਮੋਦੀ ਦੀ ਤਾਰੀਫ ਕਰਨ ਵਾਲੇ ਬਿਹਾਰ ਦੇ ਸੀ ਐਮ ਨਿਤੀਸ਼ ਕੁਮਾਰ ਵੀ ਸੁਰਾਂ ਬਦਲਣ ਲੱਗੇ ਨੇ, ਕਹਿੰਦੇ ਮੋਦੀ ਜੀ ਨੇ ਹਾਲਾਤ ਦਰੁਸਤ ਹੋਣ ਲਈ 50 ਦਿਨ ਮੰਗੇ ਸੀ, ਜੋ ਪੂਰੇ ਹੋਣ ਵਾਲੇ ਹਨ, ਪਰ ਜਨਤਾ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਹਨ, ਹੁਣ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਸਾਡੀ ਪਾਰਟੀ ਜਨਤਾ ਦਲ ਯੂਨਾਈਟਿਡ ਦੀ ਨੋਟਬੰਦੀ ਨੂੰ ਲੈ ਕੇ ਕੀ ਭੂਮਿਕਾ ਹੋਵੇਗੀ, ਇਸ ਦੀ ਸਮੀਖਿਆ ਲਈ ਪਾਰਟੀ ਦੇ ਸੀਨੀਅਰ ਆਗੂਆਂ ਦੀ ਇ ਬੈਠਕ ਬੁਲਾਈ ਜਾਵੇਗੀ। ਨਿਤੀਸ਼ ਕੁਮਾਰ ਨੇ ਪੀ ਐਮ ਮੋਦੀ ਦੀ ਕੈਸ਼ਲੈਸ ਯੋਜਨਾ ‘ਤੇ ਕਟਾਖਸ਼ ਕਰਦਿਆਂ ਕਿਹਾ ਕਿ ਸਿਰਫ ਇਸ਼ਤਿਹਾਰਬਾਜ਼ੀ ਦੇ ਸਿਰ ‘ਤੇ ਕੈਸ਼ਲੈਸ ਅਰਥਵਿਵਸਥਾ  ਸੰਭਵ ਨਹੀਂ, ਇਸ ਵਾਸਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨਾ ਪਵੇਗਾ।
ਅੱਛੇ ਦਿਨਾਂ ਦੀ ਝਾਕ ਵਿੱਚ ਬੈਠੀ ਜਨਤਾ ਨੂੰ ਸਰਕਾਰ ਝਟਕੇ ਤੇ ਝਟਕਾ ਦੇ ਰਹੀ ਹੈ। ਅੱਜ ਇਹ ਵੀ ਖਬਰ ਆਈ ਹੈ ਕਿ ਈ ਪੀ ਐਫ ਵਿੱਚ ਪੈਸੇ ਜਮਾ ਕਰਵਾਉਮ ‘ਤੇ ਵਿਆਜ ਦਰ ਘਟਾ ਦਿੱਤੀ ਗਈ ਹੈ, ਪਹਿਲਾਂ ਇਹ 8.8 ਫਸਦ ਸੀ, ਹੁਣ 8.65 ਫੀਸਦ ਕਰ ਦਿੱਤੀ ਗਈ ਹੈ।  ਨੌਕਰੀਪੇਸ਼ਾ ਲੋਕਾਂ ਦੀ ਤਨਖਾਹ ਦਾ 12 ਫੀਸਦੀ ਹਿੱਸਾ ਹਰ ਮਹੀਨੇ ਇਸ ਫੰਡ ਵਿੱਚ ਜਾਂਦਾ ਹੈ, ਜੋ ਬੱਚਤ ਦਾ ਵਧੀਆ ਜ਼ਰੀਆ ਮੰਨਿਆ ਜਾਂਦਾ ਹੈ, ਪਰ ਹੁਣ ਘਾਟਾ ਝੱਲਣਾ ਪਊ, ਇਸ ਦਾ ਅਸਰ ਚਾਰ ਕਰੋੜ ਤੋਂ ਵੱਧ ਲੋਕਾਂ ‘ਤੇ ਪੈਣਾ ਹੈ।