ਹਰਸਿਮਰਤ ਨੇ ਆਪਕਿਆਂ ਨੂੰ ‘ਭਈਏ’ ਕਿਹਾ

ਆਂਹਦੀ-ਯੂ ਪੀ ਬਿਹਾਰ ਦੇ ਭਈਏ ਪੰਜਾਬੀਆਂ ਤੇ ਥੋੜਾ ਰਾਜ ਕਰਨਗੇ
-ਪੰਜਾਬੀਲੋਕ ਬਿਊਰੋ
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਹਮਲਾ ਕਰਦਿਆਂ ਯੂ ਪੀ ਬਿਹਾਰ ਦੇ ਲੋਕਾਂ ਦੀ ਤੌਹੀਨ ਕਰ ਦਿੱਤੀ ਹੈ, ਜਿਹਨਾਂ ਲਈ ‘ਭਈਏ’ ਸ਼ਬਦ ਵਰਤਿਆ।
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰਾਂ ਗਰਮਾਈ ਪਈ ਹੈ ਪਰ ਇਸ ਵਾਰ ਅਕਾਲੀ ਦਲ ਤੇ ਕਾਂਗਰਸ ਤੋਂ ਬਿਨਾਂ ਆਮ ਆਦਮੀ ਪਾਰਟੀ ਨੇ ਸੱਤਾ ਦੇ ਸਮੀਕਰਨ ਬਦਲ ਰੱਖੇ ਹਨ। ਅਕਾਲੀ ਦਲ ਦੇ ਨਿਸ਼ਾਨੇ ‘ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੀ ਥਾਂ ‘ਤੇ ਹੁਣ ਆਮ ਆਦਮੀ ਪਾਰਟੀ ਰਹਿੰਦੀ ਹੈ। ਸ੍ਰੀ ਮੁਕਤਸਰ ਸਾਹਿਬ ‘ਚ ਇੱਕ ਸਮਾਗਮ ‘ਚ ਪਹੁੰਚੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ‘ਤੇ ਵਰਨਾ ਸ਼ੁਰੂ ਹੋਏ। ਇੱਥੇ ਬੀਬਾ ਬਾਦਲ ਨੇ ਮਰਿਆਦਾ ਪਾਰ ਕਰਦਿਆਂ ਆਮ ਆਦਮੀ ਪਾਰਟੀ ‘ਤੇ ਜਾਤੀਵਾਦੀ ਹਮਲਾ ਕਰ ਦਿੱਤਾ।  ਉਹਨਾਂ ਕਿਹਾ ਕਿ, “ਹੁਣ ਯੂ ਪੀ ਬਿਹਾਰ ਦੇ ਭਈਏ ਆ ਕੇ ਪੰਜਾਬੀਆਂ ‘ਤੇ ਰਾਜ ਕਰਨਗੇ। ” ਇਸ ਦੇ ਨਾਲ ਹੀ ਉਹਨਾਂ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਹਮਲਾ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਪਾਣੀਆਂ ‘ਤੇ ਦੋਗਲੀ ਰਾਜਨੀਤੀ ਕਰ ਰਹੇ ਹਨ ਕਿਉਂਕਿ ਉਹ ਪੰਜਾਬ ‘ਚ ਕੁਝ ਹੋਰ ਤੇ ਦਿੱਲੀ ‘ਚ ਕੁਝ ਹੋਰ ਬੋਲਦੇ ਹਨ।
ਬੀਬਾ ਬਾਦਲ ਵਲੋਂ ਯੂ ਪੀ ਬਿਹਾਰ ਦੇ ਲੋਕਾਂ ਨੂੰ ‘ਭਈਏ’ ਕਹਿਣ ਦੀ ਹਰ ਪਾਸੇ ਅਲੋਚਨਾ ਹੋ ਰਹੀ ਹੈ।