ਐਕਸਿਸ ਬੈਂਕ ਨੇ ਸ਼ੱਕੀ ਖਾਤਿਆਂ ‘ਤੇ ਲਾਈ ਰੋਕ

-ਪੰਜਾਬੀਲੋਕ ਬਿਊਰੋ
ਨੋਟਬੰਦੀ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਦੇ ਸਭ ਤੋਂ ਵੱਧ ਦੋਸ਼ ਝੱਲਣ ਵਾਲੀ ਐਕਸਿਸ ਬੈਂਕ ਨੇ ਕੁਝ ਸ਼ੱਕੀ ਖਾਤਿਆਂ ‘ਤੇ ਟੈਂਪਰੇਰੀ ਰੋਕ ਲਾਈ ਹੈ। ਬੈਂਕ ਨੇ ਸ਼ੱਕੀ ਖਾਤਿਆਂ ਦੇ ਦੇਣ ਲੈਣ ਦੀ ਰਿਪੋਰਟ ਵਿੱਤੀ ਖੁਫੀਆ ਇਕਾਈ ਨੂੰ ਵੀ ਭੇਜ ਦਿੱਤੀ ਹੈ, ਕੇ ਕਿਹਾ ਹੈ ਕਿ ਅਸੀਂ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਬੈਂਕ ਸਰਕਾਰ ਦੀ ਨੋਟਬੰਦੀ ਦੀ ਪਹਿਲ ਦੀ ਸਫਲਤਾ ਲਈ ਪ੍ਰਤੀਬੱਧ ਹੈ ਤੇ ਨਾਲ ਹੀ ਉਹ ਸਰਕਾਰ ਦੀ ਡਿਜੀਟਲ ਅਰਥ ਵਿਵਸਥਾ ਦੀ ਪਹਿਲ ਵਿੱਚ ਵੀ ਸਹਿਯੋਗ ਦੇ ਰਿਹਾ ਹੈ।