ਬਾਦਲ ਸਰਕਾਰ ਦੀ ਵੋਟਾਂ ਕੈਸ਼ ਕਰਨ ਦੀ ਆਖਰੀ ਕੋਸ਼ਿਸ਼

ਤਿੰਨ ਅਹਿਮ ਫੈਸਲੇ ਸਿਰੇ ਚਾੜਨ ਲਈ ਸੱਦਿਆ ਵਿਸ਼ੇਸ਼ ਇਜਲਾਸ
-ਪੰਜਾਬੀਲੋਕ ਬਿਊਰੋ
ਕਾਰਜਕਾਲ ਦੇ ਆਖਰੀ ਮਹੀਨੇ ਵਿੱਚ ਤੇ ਚੋਣਾਂ ਦੇ ਐਨ ਨੇੜੇ ਜਾ ਕੇ ਬਾਦਲ ਸਰਕਾਰ ਕੁਝ ਵਾਅਦੇ ਪੂਰੇ ਕਰਕੇ ਵੋਟਾਂ ਕੈਸ਼ ਕਰਨ ਦੀ ਆਖਰੀ ਕੋਸ਼ਿਸ਼ ਕਰ ਰਹੀ ਹੈ, ਚੋਣਾਂ ਤੋਂ ਪਹਿਲਾਂ ਬਾਦਲ ਸਰਕਾਰ ਦੇ ਤਿੰਨ ਫੈਸਲਿਆਂ ਨੂੰ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਪਹਿਲਾ ਫੈਸਲਾ ਠੇਕੇ ‘ਤੇ ਭਰਤੀ 27 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ, ਦੂਜਾ ਨਿੱਜੀ ਸਕੂਲਾਂ ਦੀ ਫੀਸ ‘ਤੇ ਨਿਗਰਾਨੀ ਕਰਨ ਲਈ ਅਥਾਰਟੀ ਬਣਾਉਣ ਦਾ ਤੇ ਤੀਜਾ ਲੁਧਿਆਣਾ ਵਿੱਚ ਪ੍ਰਾਈਵੇਟ ਸੀਟੀ ਯੂਨੀਵਰਸਿਟੀ ਲਈ ਮਨਜ਼ੂਰੀ ਦਾ, ਕੱਲ ਸਵੇਰੇ ਇਸ ਬਾਰੇ ਰਾਜਪਾਲ ਦੀ ਮੋਹਰ ਲਵਾਉਣ ਖੁਦ ਵੱਡੇ ਬਾਦਲ ਸਾਹਿਬ ਰਾਜਪਾਲ ਦੇ ਦਰਬਾਰ ਗਏ, ਪਰ ਗੱਲ ਨਹੀਂ ਬਣੀ। ਹਾਰ ਕੇ 19 ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੀ ਸੱਦ ਲਿਆ ਗਿਆ ਹੈ। ਜਿਸ ਵਿੱਚ ‘ਕੱਲੇ ਅਕਾਲੀ ਤੇ ਭਾਜਪਾਈ ਵਿਧਾਇਕ ਹੀ ਸ਼ਾਮਲ ਹੋਣਗੇ, ਕਾਂਗਰਸੀ ਤਾਂ ਅਸਤੀਫੇ ਦੇ ਚੁੱਕੇ ਨੇ।