ਸਕੂਲੀ ਗੱਡੀ ਨੂੰ ਹਾਦਸਾ

-ਪੰਜਾਬੀਲੋਕ ਬਿਊਰੋ
ਪੈ ਰਹੀ ਗਹਿਰੀ ਧੁੰਦ ਦੇ ਚੱਲਦਿਆਂ ਹਾਦਸਿਆਂ ਤੋਂ ਬਚਾਅ ਵਜੋਂ ਸੂਬੇ ਭਰ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਕਰਨ ਦੇ ਪ੍ਰਸ਼ਾਸਨ ਨੇ ਆਦੇਸ਼ ਦਿੱਤੇ ਨੇ, ਪਰ ਇਸ ਦੇ ਬਾਵਜੂਦ ਪ੍ਰਾਈਵੇਟ ਸਕੂਲਾਂ ਵਾਲੇ ਟੱਸ ਤੋਂ ਮੱਸ ਨਹੀਂ ਹੋ ਰਹੇ। ਅੱਜ ਮੰਡੀ ਕਿੱਲਿਆਂਵਾਲੀ ‘ਚ ਕੌਮੀ ਸ਼ਾਹ ਮਾਰਗ ‘ਤੇ ਸਕੂਲੀ ਵਿਦਿਆਰਥੀਆਂ ਵਾਲੀ ਟਾਟਾ ਏਸ ਗੱਡੀ ਇਕ ਕਾਰ ਨਾਲ ਟਕਰਾਅ ਕੇ ਪਲਟ ਗਈ।  ਹਾਦਸੇ ‘ਚ ਕਾਰ ਚਾਲਕ ਦੀ ਮੌਤ ਹੋ ਗਈ ਜਦਕਿ 1 ਅਧਿਆਪਕਾ ਸਮੇਤ 8 ਵਿਦਿਆਰਥੀ ਜ਼ਖਮੀ ਹੋ ਗਏ।