ਸਰਪੰਚ ਪਤੀ ਦਾ ਘਪਲਾ ਜ਼ਾਹਰ ਕਰਨ ਵਾਲੇ ਦਾ ਤਬਾਦਲਾ

-ਪੰਜਾਬੀਲੋਕ ਬਿਊਰੋ
ਪਟਿਆਲਾ ਦੇ ਸਨੌਰ ਬਲਾਕ ਦੇ ਪਿੰਡ ਰਾਠੀਆਂ ਵਿੱਚ ਸਰਕਾਰੀ ਸਟੇਡੀਅਮ ਦੀ ਜ਼ਮੀਨ ‘ਤੇ ਅਕਾਲੀ ਸਰਪੰਚਣੀ ਦੇ ਪਤੀ ਨੇ ਕਬਜ਼ਾ ਕਰਕੇ ਫਸਲ ਬੀਜ ਲਈ ਸੀ, ਇਸ ਮਾਮਲੇ ਵਿੱਚ ਕੋਈ ਕਾਨੂੰਨੀ ਕਾਰਵਾਈ ਨਾ ਹੋਣ ਦਾ ਰਾਜ਼ ਦੱਸਣ ਵਾਲੇ ਬੀ ਡੀ ਪੀ ਓ ਨੂੰ ਸੱਚ ਬੋਲਣ ਦੀ ਸਜ਼ਾ ਮਿਲ ਗਈ ਹੈ, ਉਸ ਨੇ ਕਿਹਾ ਸੀ ਕਿ ਸਰਪੰਚਣੀ ਦੀ ਪਤੀ ਖਿਲਾਫ ਕਾਰਵਾਈ ਨਾ ਕਰਨ ਲਈ ਉਸ ‘ਤੇ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ, ਇਹ ਗੱਲ ਨਸ਼ਰ ਹੁੰਦਿਆਂ ਹੀ ਬੀ ਡੀ ਪੀ ਓ ਦਾ ਤਬਾਦਲਾ ਕਰ ਦਿੱਤਾ ਗਿਆ। ਇਸੇ ਮਾਮਲੇ ਦੀ ਜਾਂਚ ਪਹਿਲਾਂ ਇਕ ਮਹਿਲਾ ਬੀ ਡੀ ਪੀ ਓ ਨੂੰ ਦਿੱਤੀ ਗਈ ਸੀ, ਪਰ ਜਾਂਚ ਦੇ ਦਰਮਿਆਨ ਹੀ ਉਹਨਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਸੀ।