ਪੰਜਾਬ ਵਿਧਾਨ ਸਭਾ ਦਾ ਇਜਲਾਸ 19 ਨੂੰ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਦੇ ਐਨ ਨੇੜੇ ਬਾਦਲ ਹਕੂਮਤ ਵਲੋਂ ਅਹਿਮ ਐਲਾਨ ਕਰਨ ਤੇ ਵੱਡੇ ਫੈਸਲੇ ਲੈਣ ਖਾਤਰ ਕੈਬਿਨਟ ਦੀ ਹੰਗਾਮੀ ਮੀਟਿੰਗ ਦੌਰਾਨ 19 ਦਸੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।  ਦੱਸਿਆ ਜਾ ਰਿਹਾ ਹੈ ਕਿ  28000 ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੇ ਆਰਡੀਨੈਂਸ ‘ਤੇ ਰਾਜਪਾਲ ਦੇ ਦਸਤਖ਼ਤ ਨਹੀਂ ਹੋ ਸਕੇ ਸਨ, ਇਜਲਾਸ ਦੌਰਾਨ ਇਹ ਕਾਰਜ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ।
ਇਸ ਤੋਂ ਸੰਕੇਤ ਮਿਲ ਰਿਹਾ ਹੈ ਕਿ ਚੋਣ ਜ਼ਾਬਤਾ ਵੀ ਜਲਦੀ ਹੀ ਲੱਗਣ ਦੀ ਉਮੀਦ ਹੈ, ਤੇ ਜ਼ਾਬਤੇ ਤੋਂ ਪਹਿਲਾਂ ਬਾਦਲ ਸਰਕਾਰ ਬਕਾਇਆ ਕੰਮ ਨਿਪਟਾਉਣ ਲੱਗੀ ਹੋਈ ਹੈ।