ਪੰਜਾਬ ਦੇ ਕਿਸਾਨਾਂ ਸਿਰ ਇਕ ਹੋਰ ਤਲਵਾਰ

ਕਣਕ ਦੀ ਅਯਾਤ ਡਿਊਟੀ ਘਟਾਈ
-ਪੰਜਾਬੀਲੋਕ ਬਿਊਰੋ
ਪੰਜਾਬ ਦੇ ਕਿਸਾਨ ਸਿਰ ਮਿੱਤਰਾਂ ਦੀ ਵੱਡੀ ਸਰਕਾਰ ਨੇ ਇਕ ਹੋਰ ਤਲਵਾਰ ਲਟਕਾਅ ਦਿੱਤੀ ਹੈ, ਪੰਜਾਬ ਕਣਕ ਦਾ ਕਟੋਰਾ ਵਜੋਂ ਜਾਣਿਆ ਜਾਂਦਾ ਹੈ, ਪਰ ਇਹ ਖਿਤਾਬ ਖੋਹਿਆ ਜਾਣ ਵਾਲਾ ਹੈ, ਕੇਂਦਰ ਸਰਕਾਰ ਨੇ ਕਣਕ ਤੋਂ ਆਯਾਤ ਟੈਕਸ ਖਤਮ ਕਰ ਦਿੱਤਾ ਹੈ। ਪੰਜਾਬ ਦੇ ਕਿਸਾਨਾਂ ਦੇ ਮੱਥੇ ਚਿੰਤਾ ਦੀਆਂ ਲਕੀਰਾਂ ਉਭਰ ਆਈਆਂ ਨੇ, ਤੇ ਮੌਜੂਦਾ ਕਿਸਾਨਾਂ ਦੇ ਮਸੀਹਾ ਦੀ ਪੰਜਾਬ ਸਰਕਾਰ ਇਸ ਮੁੱਦੇ ‘ਤੇ ਇਕ ਸ਼ਬਦ ਵੀ ਨਹੀਂ ਬੋਲੀ। ਇਸ ਨਵੇਂ ਫੈਸਲੇ ਨਾਲ ਬਾਹਰੋਂ ਸਸਤੀ ਕਣਕ ਆਏਗੀ ਤਾਂ ਪੰਜਾਬ ਦੇ ਕਿਸਾਨਾਂ ਦੀ ਕਣਕ ਕੌਣ ਖਰੀਦੇਗਾ? ਮੋਦੀ ਸਰਕਾਰ ਸਫਾਈ ਦੇ ਰਹੀ ਹੈ ਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ, ਅਜਿਹਾ ਸਿਰਫ ਕਣਕ ਦੀ ਕੀਮਤ ਨੂੰ ਕੰਟਰੋਲ ਵਿੱਚ ਰੱਖਣ ਲਈ ਕੀਤਾ ਗਿਆ ਹੈ। ਪਿਛਲੇ ਸਾਲ ਪੰਜਾਬ ਦੇ ਕਿਸਾਨਾਂ ਦਾ ਕੇਂਦਰੀ ਅਨਾਜ ਭੰਡਾਰ ਵਿੱਚ ਕਣਕ ਦਾ 46 ਫੀਸਦੀ ਹਿੱਸਾ ਸੀ, ਜੋ ਘਟ ਸਕਦਾ ਹੈ।