ਪਾਣੀਆਂ ਬਾਰੇ ਆਪ ਨੇ ਕੀਤਾ ਸਟੈਂਡ ਸਪੱਸ਼ਟ!!

ਕਿਹਾ-ਕੇਜਰੀ ਦਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹੈ
-ਪੰਜਾਬੀਲੋਕ ਬਿਊਰੋ
ਪੰਜਾਬ ਦੇ ਪਾਣੀਆਂ ਬਾਰੇ ਅਰਵਿੰਦ ਕੇਜਰੀਵਾਲ ਵਲੋਂ ਦਿੱਤੇ ਤਾਜ਼ਾ ਬਿਆਨ ਕਿ ਪਾਣੀਆਂ ‘ਤੇ ਸਭ ਦਾ ਹੱਕ ਹੈ, ਇਸ ਨੂੰ ਲੈ ਕੇ ਸਿਆਸਤ ਗਰਮਾਅ ਗਈ, ਕੈਪਟਨ ਤੇ ਸੁਖਬੀਰ ਬਾਦਲ ਵਲੋਂ ਲਗਾਤਾਰ ਕੇਜਰੀਵਾਲ ‘ਤੇ ਧੋਖੇਬਾਜ਼ ਤੇ ਦੋਗਲੇ ਹੋਣ ਦੇ ਦੋਸ਼ ਲਾਏ ਗਏ। ਪਰ ਪਾਰਟੀ ਨੇ ਇਸ ਮੁੱਦੇ ‘ਤੇ ਇਕ ਵਾਰ ਫੇਰ ਆਪਣੇ ਸਟੈਂਡ ਸਪੱਸ਼ਟ ਕੀਤਾ ਹੈ। ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਕੇਜਰੀਵਾਲ ਨੇ ਕਦੇ ਵੀ ਨਹੀਂ ਕਿਹਾ ਕਿ ਪੰਜਾਬ ਦੇ ਪਾਣੀਆਂ ‘ਤੇ ਦੂਜੇ ਸੂਬਿਆਂ ਦਾ ਵੀ ਹੱਕ ਹੈ। ਸ਼ੇਰਗਿੱਲ ਨੇ ਕਿਹਾ ਹੈ ਕਿ ਇਹ ਸਭ ਬਿਕਰਮ ਮਜੀਠੀਆ ਦੇ ਕਹਿਣ ‘ਤੇ ਕੁਝ ਪੱਤਰਕਾਰਾਂ ਨੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
ਸ਼ੇਰਗਿੱਲ਼ ਨੇ ਕਿਹਾ ਕਿ ਜਦੋਂ ਮੀਡੀਆ ਨੇ ਪਾਣੀਆਂ ਬਾਰੇ ਸਵਾਲ ਪੁੱਛਿਆ ਤਾਂ ਉਹ ਸਮਾਪਤੀ ਕਰਕੇ ਆਪਣੀ ਗੱਡੀ ਵੱਲ ਜਾ ਰਹੇ ਸਨ।  ਉਨਾਂ ਨੇ ਸਵਾਲ ‘ਤੇ ਕਿਹਾ ਹਾਂ ਸਭ ਠੀਕ ਹੈ ਪਰ ਮੀਡੀਆ ਨੇ ਇਸ ਨੂੰ ਹੋਰ ਹੀ ਰੰਗਤ ਦੇ ਦਿੱਤੀ।
ਯਾਦ ਰਹੇ ਮਜੀਠਾ ਰੈਲੀ ਤੋਂ ਬਾਅਦ ਜਦ ਪੱਤਰਕਾਰ ਨੇ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਕੀ ਪੰਜਾਬ ਦੇ ਪਾਣੀਆਂ ‘ਤੇ ਦਿੱਲੀ ਦਾ ਹੱਕ ਹੈ। ਇਸ ਦੇ ਜਵਾਬ ‘ਚ ਜਾਂਦੇ ਹੋਏ ਕੇਜਰੀਵਾਲ ਬੋਲੇ, “ਜੀ ਹਾਂ ਬਿਲਕੁਲ ਹੈ, ਸਭ ਦਾ ਹੱਕ ਹੈ।