ਕਿਸਾਨੀ ਮੁੱਦੇ ‘ਤੇ ਰਾਹੁਲ ਦੀ ਮੋਦੀ ਨਾਲ ਮੁਲਾਕਾਤ

-ਪੰਜਾਬੀਲੋਕ ਬਿਊਰੋ
ਰਾਹੁਲ ਗਾਂਧੀ ਨੇ ਅੱਜ ਨੋਟਬੰਦੀ ਤੋਂ ਬਾਅਦ ਕਿਸਾਨਾਂ ਨੂੰ ਹੋ ਰਹੀਆਂ ਦਿੱਕਤਾਂ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।  ਰਾਹੁਲ ਦੀ ਅਗਵਾਈ ਵਿੱਤ ਕਾਂਗਰਸ ਦਾ ਵਫਦ ਮੋਦੀ ਨੂੰ ਮਿਲਣ ਗਿਆ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਵੀ ਪ੍ਰਧਾਨ ਮੰਤਰੀ ਨੂੰ ਸੌਂਪਿਆ। ਵਫਦ ਵਿੱਚ   ਗ਼ੁਲਾਮ ਨਬੀ ਆਜ਼ਾਦ, ਰਾਜ ਬੱਬਰ, ਪ੍ਰਮੋਦ ਤਿਵਾੜੀ, ਰਵਨੀਤ ਸਿੰਘ ਬਿੱਟੂ ਅਤੇ ਹੋਰ ਆਗੂ ਸ਼ਾਮਲ ਸਨ।
ਇਹਨਾਂ ਨੇ ਪ੍ਰਧਾਨ ਮੰਤਰੀ ਤੋਂ ਕਿਸਾਨਾਂ ਦਾ ਕਰਜ਼ਾ ਮੁਆਫ਼ੀ, ਬਿਜਲੀ ਬਿੱਲ ਅੱਧਾ ਕਰਨਾ, ਅਤੇ ਫ਼ਸਲ ਦੇ ਸਮਰਥਨ ਮੁੱਲ ਵਿੱਚ ਵਾਧਾ ਕਰਨ ਦੀ ਮੰਗ ਕੀਤੀ। ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਮੋਦੀ ਦੇ ਕੀ ਵਿਚਾਰ ਸਨ ਇਹ ਤਾਂ ਪਤਾ ਨਹੀਂ ਲੱਗ ਸਕਿਆ, ਪਰ ਮੋਦੀ ਨੇ ਰਾਹੁਲ ਨੂੰ ਕਿਹਾ -ਮਿਲਦੇ ਰਿਹਾ ਕਰੋ।