ਕਾਂਗਰਸ ਦੀ ਪਹਿਲੀ ਸੂਚੀ ਜਾਰੀ

7 ਨਵੇਂ ਚਿਹਰੇ, 4 ਫੈਮਿਲੀ ਮੈਂਬਰਾਂ ਨੂੰ ਟਿਕਟਾਂ
-ਪੰਜਾਬੀਲੋਕ ਬਿਊਰੋ
ਪੰਜਾਬ ਕਾਂਗਰਸ ਦੀ ਪਹਿਲੀ ਟਿਕਟ ਵਿੱਚ 61 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ 30 ਸਿਟਿੰਗ ਐਮ ਐਲ ਏ, 6 ਬੀਬੀਆਂ, 9 ਨੌਜਵਾਨ, 7 ਨਵੇਂ ਚਿਹਰੇ, 4 ਵਿਧਾਇਕਾਂ ਦੇ ਫੈਮਲੀ ਮੈਂਬਰ, 2 ਆਈ ਏ ਐਸ ਅਫਸਰਾਂ ਦੇ ਨਾਮ ਹਨ। ਬਰਨਾਲਾ ਪਰਿਵਾਰ ਹਾਸ਼ੀਏ ‘ਤੇ ਹੈ। ਆਪਣੀ ਸ੍ਰੋਮਣੀ ਅਕਾਲੀ ਦਲ ਲੌਂਗੋਵਾਲ ਪਾਰਟੀ ਨੂੰ ਕਾਂਗਰਸ ਵਿੱਚ ਮਰਜ ਕਰਨ ਵਾਲੇ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਨੂੰ ਕੋਈ ਟਿਕਟ ਨਹੀਂ ਦਿੱਤੀ ਗਈ, ਉਹ ਧੂਰੀ ਤੇ ਸੰਗਰੂਰ ਤੋਂ ਸਿਮਰ ਪ੍ਰਤਾਪ ਸਿੰਘ ਤੇ ਬਲਦੇਵ ਮਾਨ ਲਈ ਟਿਕਟ ਮੰਗ ਰਹੇ ਸਨ, ਪਰ ਇਥੋਂ ਦਲਬੀਰ ਸਿੰਘ ਗੋਲਡੀ ਤੇ ਵਿਜੈ ਇੰਦਰ ਸਿੰਗਲਾ ਨੂੰ ਟਿਕਟ ਦੇ ਦਿੱਤੀ ਗਈ ਹੈ। ਕਰਨ ਬਰਾੜ, ਅਜਾਇਬ ਭੱਟੀ, ਜੋਗਿੰਦਰ ਪੰਜਗਰਾਈਂ, ਮੁਹੰਮਦ ਸਦੀਕ ਦੇ ਨਾਮ ਪਹਿਲੀ ਸੂਚੀ ਵਿੱਚ ਨਹੀਂ ਹਨ, ਪਾਰਟੀ ਇਹਨਾਂ ਦੇ ਹਲਕੇ ਬਦਲਣੇ ਚਾਹੁੰਦੀ ਹੈ।
ਪਹਿਲੀ ਸੂਚੀ ਤਾਂ ਵਿਵਾਦਾਂ ਤੋਂ ਮੁਕਤ ਚੱਲ ਰਹੀਆਂ ਸੀਟਾਂ ਵਾਲੀ ਹੈ, ਪੁਆੜਾ ਤਾਂ ਅਗਲੀ ਸੂਚੀ ਦਾ ਹੈ, ਜਿੱਥੇ ਦਲਬਦਲੂਆਂ ਦੇ ਨਾਮ ਦਾ ਰੇੜਕਾ ਹੈ। ਦੂਜੀ ਸੂਚੀ ਜਾਰੀ ਹੁੰਦਿਆਂ ਕਾਂਗਰਸ ਦਾ ਹੱਤ ਮੱਚਣਾ ਤੈਅ ਹੈ, ਜੇ ਕੈਪਟਨ ਦਲ ਬਦਲੂਆਂ ਨੂੰ ਟਿਕਟਾਂ ਦਿਵਾਉਣ ‘ਚ ਕਾਮਯਾਬ ਹੋ ਗਏ, ਤਾਂ ਵਿਰੋਧੀਆਂ ਦੀ ਨਰਾਜ਼ਗੀ ਵਧਣੀ ਹੈ, ਤੇ ਜੇ ਕੈਪਟਨ ਦੀ ਗੱਲ ਨਾ ਮੰਨੀ ਗਈ ਫੇਰ ਤਾਂ ਕਝ ਵੀ ਸੰਭਵ ਹੈ।
ਹੁਣ ਤੱਕ ਤਾਂ ਕੈਪਟਨ ਆਪਣੀ ਹੀ ਮੰਨਵਾਉਂਦੇ ਆ ਰਹੇ ਨੇ, ਬੀਬੀ ਭੱਠਲ ਹਲਕਾ ਬਦਲਣਾ ਚਾਹੁੰਦੀ ਸੀ ਪਰ ਕੈਪਟਨ ਦੀ ਚੱਲੀ, ਬੀਬੀ ਨੂੰ ਹਲਕਾ ਨਹੀਂ ਬਦਲਣ ਦਿੱਤਾ ਗਿਆ।
ਕਹਿੰਦੇ ਨੇ ਕਿ ਅਗਲੀ ਸੂਚੀ ਵੀ ਕੈਪਟਨ ਛਾਪ ਵਾਲੀ ਹੀ ਆਊ.. ਫੇਰ ਤਾਂ ਸਾਫ ਹੀ ਹੈ ਕਿ ਅਗਲੀ ਸੂਚੀ ਵਿੱਚ ਡਾ ਨਵਜੋਤ ਕੌਰ, ਪਰਗਟ ਸਿੰਘ, ਫਿਲੌਰ ਆਦਿ ਦੇ ਨਾਮ ਹੋਣਗੇ।