ਬਾਬਾ ਕਦੇ ਬੀਅਰ ਨਹੀਂ ਬਣਾਏਗਾ..

-ਅਮਨਦੀਪ ਹਾਂਸ
ਯੋਗਗੁਰੂ ਰਾਮਦੇਵ ਬਾਰੇ ਸੋਸ਼ਲ ਮੀਡੀਆ ‘ਤੇ ਅਕਸਰ ਮਜ਼ਾਕ ਉਡਦਾ ਹੈ ਕਿ ਹੁਣ ਉਹ ਸ਼ਰਾਬ ਬੀਅਰ ਆਦਿ ਵੀ ਬਣਾਉਣਗੇ, ਪਰ ਕੱਲ ਰਾਮਦੇਵ ਨੇ ਰਾਜਸਥਾਨ ਵਿੱਚ ਇਕ ਸਮਾਗਮ ਦੌਰਾਨ ਸਪੱਸ਼ਟ ਕੀਤਾ ਕਿ ਬਾਬਾ ਕਦੇ ਬੀਅਰ ਨਹੀਂ ਬਣਾਏਗਾ, ਮੇਰੇ ਜਾਣ ਤੋਂ ਬਾਅਦ ਵੀ ਪਤੰਜਲੀ ਵਿੱਚ ਬੀਅਰ ਨਹੀਂ ਬਣੇਗੀ। ਪਤੰਜਲੀ ਡੇਅਰੀ ਜ਼ਰੂਰ ਅਗਲੇ ਸਾਲ ਆ ਰਹੀ ਹੈ, ਜਿਸ ਵਿੱਚ ਸੈਰੋਗੇਟ ਮਦਰ ਤਕਨੀਕ ਦਾ ਇਸਤੇਮਾਲ ਕਰਾਂਗੇ, ਤੇ ਅਸੀਂ 30-40 ਕਿੱਲੋ ਦੁੱਧ ਦੇਣ ਵਾਲੀਆਂ ਗਊਆਂ ਤਿਆਰ ਕਰ ਰਹੇ ਹਾਂ।
ਰਾਮਦੇਵ ਕਹਿੰਦਾ, ਮੇਰੇ ਤੇ ਮੇਰੇ ਸਾਥੀ ਬਾਲਕ੍ਰਿਸ਼ਨ ਦੇ ਦਿਮਾਗ ‘ਤੇ ਰਿਸਰਚ ਹੋਣ ਵਾਲੀ ਹੈ ਕਿ ਆਖਰ ਇਹ ਐਕਟੀਵੇਟ ਕਿਵੇਂ ਹੋਏ।
ਕਾਰੋਬਾਰ ਦੀ ਗੱਲ ਕਰਦਿਆਂ ਬਾਬਾ ਕਹਿੰਦਾ, ਬੇਈਮਾਨ ਕਾਰੋਬਾਰੀ ਦੀ ਉਮਰ ਗੈਂਗਸਟਰ ਜਿੰਨੀ ਹੁੰਦੀ ਹੈ, ਤੇ ਬੇਈਮਾਨ ਪਾਰਟੀ ਦੀ ਉਮਰ 10 ਸਾਲ ਤੋਂ ਵੱਧ ਨਹੀਂ ਹੁੰਦੀ, ਪਰ ਮੈਂ 50 ਸਾਲਾਂ ਤੱਕ ਹਿੱਲਣ ਵਾਲਾ ਨਹੀਂ। ਕਹਿੰਦੇ ਮੈਂ ਦੁਨੀਆ ਦਾ ਸਭ ਤੋਂ ਵੱਧ ਕੇਸ ਝੱਲਣ ਵਾਲਾ ਬੰਦਾਂ, ਇਕ ਦਿਨ ਵਿੱਚ ਮੇਰੇਰ ਖਿਲਾਫ 82 ਕੇਸ ਦਰਜ ਹੋਏ, ਉਦੋਂ ਕਾਂਗਰਸ ਦੀ ਸਰਕਾਰ ਦੀ, ਪਰ ਮੈਂ ਕਾਂਗਰਸ ਦੀਆਂ ਜੜਾਂ ਐਸੀਆਂ ਪੁੱਟੀਆਂ ਕਿ ਹੁਣ ਤੱਕ ਹਰੀਆਂ ਨਹੀਂ ਹੋ ਸਕੀਆਂ।
ਕਿਸੇਨੂੰ ਮਿਧਣਾ, ਕਿਸੇ ਨੂੰ ਮਿਟਾਉਣਾ, ਹਟਾਉਣਾ ਸਾਡਾ ਮਕਸਦਨਹੀਂ , ਅੱਗੇ ਵਧਦੇ ਜਾਣਾ ਹੀ ਸਾਡਾ ਮਕਸਦ ਹੈ,  ਨੈਸਲੇ ਦਾ ਪੰਛੀ ਉਡਣ ਵਾਲਾ ਹੈ, ਕੋਲਗੇਟ ਦਾ ਗੇਟ ਬੰਦ ਹੋਮ ਵਾਲਾ ਹੈ, ਇਹ ਗੱਲਾਂ ਤਾਂ ਅਸੀਂ ਮਜ਼ਾਕ’ਚ ਹੀ ਕਹਿੰਦੇ ਹਾਂ। ਨੌਜਵਾਨਾਂ ਨੂੰ ਰਾਮਦੇਵ ਨੇ ਸਲਾਹ ਦਿੱਤੀ ਹੈ ਕਿ ਸਿਕਸ ਪੈਕ ਦੇ ਚੱਕਰ ‘ਚ ਨਾ ਪਓ, ਸਿੰਗਲ ਪੈਕ ਬਣਾਓ, ਉਹ ਵੀ ਯੋਗਾ ਕਰਕੇ।
ਰਾਮਦੇਵ  ਕੱਲ ਸਮਾਗਮ ‘ਚ ਦਾਅਵਾ ਕਰ ਰਹੇ ਸਨ ਕਿ ਅਸੀਂ ਕਿਸੇ ਨਾਲ ਧੋਖਾ ਨਹੀਂ ਕਰਦੇ, ਤੇ ਉਸੇ ਵਕਤ ਹਰਿਦੁਆਰ ਕੋਰਟ ਨੇ ਇਕ ਫੈਸਲਾ ਸੁਣਾਇਆ ਸੀ ਕਿ ਰਾਮਦੇਵ ਦੀ ਕੰਪਨੀ ਪਤੰਜਲੀ ਸਰੋਂ ਦਾ ਤੇਲ, ਅਨਾਨਾਸ ਜੈਮ, ਵੇਸਣ ਆਦਿ ਦੀ ਮੈਨੂਫੈਕਚੁਰਿੰਗ ਬਾਰੇ ਝੂਠ ਬੋਲਦੀ ਹੈ, ਇਹ ਸਮਾਨ ਬਣਦਾ ਕਿਤੇ ਹੋਰ ਹੈ, ਪਤੰਜਲੀ ਮੋਹਰ ਲਾ ਕੇ ਵੇਚਦੀ ਹੈ, ਝੂਠ ਪ੍ਰਚਾਰ ਕਰਨ ‘ਤੇ ਕੱਲ ਕੋਰਟ ਨੇ ਪਤੰਜਲੀ ਨੂੰ 11 ਲੱਖ ਦਾ ਜੁਰਮਾਨਾ ਵੀ ਕੀਤਾ ਹੈ।