• Home »
  • ਅੱਜ ਦੀ ਖਬਰ
  • » ਰਾਮਦੇਵ ਦੀ ਕੰਪਨੀ ਨੂੰ ਝੂਠਾ ਪ੍ਰਚਾਰ ਕਰਨ ‘ਤੇ ਜੁਰਮਾਨਾ

ਰਾਮਦੇਵ ਦੀ ਕੰਪਨੀ ਨੂੰ ਝੂਠਾ ਪ੍ਰਚਾਰ ਕਰਨ ‘ਤੇ ਜੁਰਮਾਨਾ

-ਪੰਜਾਬੀਲੋਕ ਬਿਊਰੋ
ਰਾਮਦੇਵ ਦੀ ਕੰਪਨੀ ਪਤੰਜਲੀ ਵਲੋਂ ਸਰੋਂ ਦਾ ਤੇਲ, ਨਮਕ, ਅਨਾਨਾਸ ਜੈਮ, ਵੇਸਣ ਬਾਰੇ ਇਸ਼ਤਿਹਾਰਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਹ ਉਤਪਾਦ ਫੈਕਟਰੀ ਵਿੱਚ ਹੀ ਬਣਦੇ ਨੇ, ਜਦਕਿ ਸੈਂਪਲਾਂ ਵਿੱਚ ਸਾਫ ਹੋ ਗਿਆ, ਕਿ ਇਹ ਉਤਪਾਦ ਕਿਤੇ ਹੋਰ ਬਣਦੇ ਨੇ ਪਤੰਜਲੀ ਦੀ ਸਿਰਫ ਮੋਹਰ ਲਾ ਕੇ ਵੇਚੇ ਜਾ ਰਹੇ ਨੇ। ਮਾਮਲਾ 2012 ਤੋਂ ਹਰਿਦੁਆਰ ਦੀ ਕੋਰਟ ਵਿੱਚ ਸੀ, ਅੱਜ ਕੋਰਟ ਨੇ ਪਤੰਜਲੀ ਨੂੰ ਗਲਤ ਪ੍ਰਚਾਰ ਕਰਨ ਦੇ ਦੋਸ਼ ਹੇਠ 11 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।
ਯਾਦ ਰਹੇ ਪਤੰਜਲੀ ਦਾ ਟਰਨਓਵਰ 5 ਹਜ਼ਾਰ ਕਰੋੜ ਰੁਪਏ ਹੈ, ਅਗਲੇ ਵਿੱਤੀ ਵਰੇ ਤੱਕ 10 ਹਜ਼ਾਰ ਕਰੋੜ ਕਰਨ ਲਈ ਕਦਮ ਚੁੱਕੇ ਜਾ ਰਹੇ ਨੇ, ਤੇ ਬਾਬਾ ਰਾਮਦੇਵ ਆਪਣੀ ਕੰਪਨੀ ਦਾ ਕਾਰੋਬਾਰ 50 ਹਜ਼ਾਰ ਕਰੋੜ ਤੱਕ ਪੁਚਾਉਣਾ ਚਾਹੁੰਦੇ ਨੇ।