ਪਠਾਨਕੋਟ ਕੋਲ ਸ਼ੱਕੀ ਕਾਰ ਦਿਸੀ

-ਪੰਜਾਬੀਲੋਕ ਬਿਊਰੋ
ਪਠਾਨਕੋਟ ਦੇ ਕੋਲ ਇਕ ਸ਼ੱਕੀ ਕਾਰ ਮਿਲੀ ਹੈ, ਜਿਸ ਨੂੰ ਪਿੰਡ ਵਾਸੀਆਂ ਨੇ ਮਿਲ ਕੇ ਫੜਿਆ ਹੈ। ਪਿੰਡ ਵਾਸੀਆਂ ਨੇ ਜਦੋਂ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਇਸ ਨੂੰ ਭਜਾ ਕੇ ਲੈ ਗਏ। ਪਿੰਡ ਵਾਸੀਆਂ ਨੇ ਕਾਰ ਦਾ ਪਿੱਛਾ ਕੀਤਾ ਤੇ ਫਾਇਰਿੰਗ ਕੀਤੀ, ਤਾਂ ਇਸ ਵਿੱਚ ਸਵਾਰ ਲੋਕ ਗੱਡੀ ਛੱਡ ਕੇ ਫਰਾਰ ਹੋ ਗਏ। ਕਾਰ ਵਿੱਚ 4 ਤੋਂ 5 ਸ਼ੱਕੀਆਂ ਦਾ ਹੋਣ ਦਾ ਅੰਦਾਜ਼ਾ ਹੈ। ਕਾਰ ‘ਤੇ ਜੰਮੂ ਕਸ਼ਮੀਰ ਦੀ ਨੰਬਰ ਪਲੇਟ ਲੱਗੀ ਹੋਈ ਹੈ। ਸੁਰੱਖਿਆ ਏਜੰਸੀਆਂ ਵੱਲੋਂ ਕਾਰ ਕਬਜ਼ੇ ਵਿੱਚ ਲੈ ਕੇ ਛਾਣਬੀਣ ਕੀਤੀ ਜਾ ਰਹੀ ਹੈ। ਕਾਰ ਵਿਚੋਂ ਬਰਾਮਦ ਹੋਏ ਬਿੱਲਾਂ ਦੇ ਆਧਾਰ ਉੱਤੇ ਇਸ ਦਾ ਮਾਲਕ ਕਸ਼ਮੀਰ ਦੇ ਸਾਂਬਾ ਜ਼ਿਲੇ ਦਾ ਗ਼ੁਲਾਮ ਮੁਸਤਫ਼ਾ ਨਾਮਕ ਵਿਅਕਤੀ ਹੈ। ਕਾਰ ਉੱਤੇ ਕੋਈ ਵੀ ਨੰਬਰ ਪਲੇਟ ਨਹੀਂ ਲੱਗੀ ਹੋਈ।