ਪਾਣੀ ਦੇ ਮੁੱਦੇ ‘ਤੇ ਕੇਜਰੀ ਦਾ ਯੂ ਟਰਨ

-ਪੰਜਾਬੀਲੋਕ ਬਿਊਰੋ
ਪਾਣੀਆਂ ਦੇ ਮੁੱਦੇ ‘ਤੇ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫੇਰ ਯੂ ਟਰਨ ਲਿਆ ਹੈ।
ਲੁਧਿਆਣਾ ਵਿੱਚ ਮਿਸਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਜੀ ਨੇ ਕਿਹਾ ਸੀ ਕਿ ਪੰਜਾਬ ਕੋਲ ਵਾਧੂ ਪਾਣੀ ਹੈ ਹੀ ਨਹੀਂ। ਫੇਰ ਕਿਸੇ ਹੋਰ ਸੂਬੇ ਨੂੰ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪੰਜਾਬ ਦਾ ਪਾਣੀ ਸਿਰਫ ਆਮ ਆਦਮੀ ਪਾਰਟੀ ਹੀ ਬਚਾਅ ਸਕਦੀ ਹੈ। ਐਸ ਵਾਈ ਐਲ ਕਾਰਨ ਹਰਿਆਣਾ ਤੇ ਪੰਜਾਬ ਦੇ ਪੈਦਾ ਹੋਏ ਵਿਵਾਦ ਲਈ ਬਾਦਲ ਦਲ ਤੇ ਕਾਂਗਰਸ ਨੂੰ ਜ਼ਿਮੇਵਾਰ ਕਿਹਾ ਸੀ।
ਕੱਲ ਮਜੀਠਾ ਵਾਲੀ ਰੈਲੀ ਤੋਂ ਬਾਅਦ ਕੇਜਰੀਵਾਲ ਨੂੰ ਮੀਡੀਆ ਨੇ ਪਾਣੀਆਂ ਦੇ ਮੁੱਦੇ ‘ਤੇ ਸਵਾਲ ਕੀਤੇ ਕਿ ਕੀ ਪੰਜਾਬ ਦੇ ਪਾਣੀ ‘ਤੇ ਦਿੱਲੀ ਦਾ ਹੱਕ ਹੈ? ਤਾਂ ਕੇਜਰੀਵਾਲ ਨੇ ਸਾਫ ਕਿਹਾ ਕਿ ਪਾਣੀਆਂ ‘ਤੇ ਸਭ ਦਾ ਹੱਕ ਹੈ।