ਕੇਜਰੀਵਾਲ ਨੇ ਮੋਦੀ ਦੀ ਡਿਗਰੀ ਫੇਰ ਮੰਗੀ

-ਪੰਜਾਬੀਲੋਕ ਬਿਊਰੋ
ਸਾਰੇ ਵਿਰੋਧੀ ਇਕਮੁੱਠ ਹੋ ਕੇ ਨੋਟਬੰਦੀ ਦੇ ਫ਼ੈਸਲੇ ਨੂੰ ਲੈ ਕੇ ਲਗਾਤਾਰ ਪ੍ਰਧਾਨ ਮੰਤਰੀ ‘ਤੇ ਹਮਲੇ ਕਰ ਰਹੇ ਹਨ, ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ‘ਤੇ ਗੱਲ ਕਰਦਿਆਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੀ ਡਿਗਰੀ ਦੀ ਸਚਾਈ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਹੈ ਕਿਉਂਕਿ ਇਹ ਜਨਤਾ ਦਾ ਹੱਕ ਹੈ।