• Home »
  • ਅੱਜ ਦੀ ਖਬਰ
  • » ਜਮਸ਼ੇਰ ਸਾਲਿਡ ਵੇਸਟ ਪਲਾਂਟ ਬਾਰੇ ਸੁਖਬੀਰ ਦਾ ਵੱਡਾ ਬਿਆਨ

ਜਮਸ਼ੇਰ ਸਾਲਿਡ ਵੇਸਟ ਪਲਾਂਟ ਬਾਰੇ ਸੁਖਬੀਰ ਦਾ ਵੱਡਾ ਬਿਆਨ

ਕਹਿੰਦੇ-ਪਰਗਟ ਨੇ ਕਦੇ ਇਹ ਮੁੱਦਾ ਚੁੱਕਿਆ ਹੀ ਨਹੀਂ ਸੀ
-ਜਮਸ਼ੇਰ ‘ਚ ਨਹੀਂ ਕਿਤੇ ਹੋਰ ਲਾਵਾਂਗੇ ਇਹ ਪਲਾਂਟ
-ਪੰਜਾਬੀਲੋਕ ਬਿਊਰੋ
ਜੱਗ ਜਾਣਦਾ ਹੈ ਕਿ ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਰਗਟ ਸਿੰਘ ਦੀ ਪਾਰਟੀ ਨਾਲ ਤਕਰਾਰ ਜਮਸ਼ੇਰ ‘ਚ ਲੱਗਣ ਵਾਲੇ ਸਾਲਿਡ ਵੇਸਟ ਮੈਨਜਮੈਂਟ ਪਲਾਂਟ ਕਰਕੇ ਹੀ ਹੋਈ, ਜਿਸ ਦੀ ਪਰਗਟ ਸਿੰਘ ਵਿਰੋਧਤਾ ਕਰਦੇ ਆ ਰਹੇ ਹਨ, ਇਸੇ ਕਰਕੇ ਹੀ ਉਹ ਕਾਂਗਰਸ ਵਿੱਚ ਚਲੇ ਗਏ, ਪਰ ਅੱਜ ਜਲੰਧਰ ਪੁੱਜੇ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਪਲਾਂਟ ਜਮਸ਼ੇਰ ‘ਚ ਨਹੀਂ ਲੱਗੇਗਾ, ਇਸ ਵਾਸਤੇ ਕਿਤੇ ਹੋਰ ਜਗਾ ਦੇਖ ਰਹੇ ਹਾਂ। ਸਭ ਉਸ ਵਕਤ ਹੈਰਾਨ ਰਹਿ ਗਏ ਜਦੋਂ ਮੀਡੀਆ ਵਲੋਂ ਸੁਖਬੀਰ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਪਹਿਲਾਂ ਇਹ ਫੈਸਲਾ ਕਿਉਂ ਨਹੀਂ ਕੀਤਾ ਜਦ ਪਰਗਟ ਸਿੰਘ ਨੇ ਮੁੱਦਾ ਚੁੱਕਿਆ ਸੀ ਤਾਂ ਸੁਖਬੀਰ ਦਾ ਜਵਾਬ ਸੀ ਕਿ ਪਰਗਟ ਸਿੰਘ ਨੇ ਕਦੇ ਇਸ ਮੁੱਦੇ ‘ਤੇ ਉਹਨਾਂ ਨਾਲ ਗੱਲ ਹੀ ਨਹੀਂ ਕੀਤੀ।
ਕੇਜਰੀਵਾਲ ‘ਤੇ ਵਾਰ ਕਰਦਿਆਂ ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਅਤੇ ਜਗਮੀਤ ਬਰਾੜ ਸਿਰੇ ਦੇ ਗੱਪੀ ਹਨ। ਸੁਖਬੀਰ ਨੇ ਕੇਜਰੀਵਾਲ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਕੇਜਰੀਵਾਲ ਸਾਬਿਤ ਕਰ ਕੇ ਦਿਖਾਉਣ ਕਿ ਪੰਜਾਬ ‘ਚ ਨਸ਼ਾ ਹੈ।