ਹਾਈਵੇ ਵਾਲੇ ਠੇਕੇ ਹੋਣਗੇ ਬੰਦ

-ਪੰਜਾਬੀਲੋਕ ਬਿਊਰੋ
ਅੱਜ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਦਿੱਤਾ ਹੈ ਕਿ ਦੇਸ਼ ਭਰ ਦੇ ਹਾਈਵੇ ਉੱਤੇ ਹੁਣ ਸ਼ਰਾਬ ਨਹੀਂ ਵਿਕੇਗੀ। ਹਾਈਵੇ ਉੱਤੇ ਸ਼ਰਾਬ ਦਾ ਠੇਕਾ ਜਾਂ ਅਹਾਤਾ ਖੋਲਣ ਲਈ ਨਵਾਂ ਲਾਇਸੰਸ ਨਹੀਂ ਦਿੱਤਾ ਜਾਵੇਗਾ। ਹਾਈਵੇ ਕਿਨਾਰੇ ਬਣੇ ਹੋਏ ਠੇਕੇ ਤੁਰੰਤ ਹਟਾਉਣ ਦਾ ਆਦੇਸ਼ ਦਿੱਤੇ ਹਨ। ਚੀਫ਼ ਜਸਟਿਸ ਟੀ ਐਸ ਠਾਕੁਰ ਦੀ ਬੈਂਚ ਨੇ ਇਹ ਆਦੇਸ਼ ਦਿੱਤਾ। ਆਦੇਸ਼ ਤੋਂ ਬਾਅਦ 31 ਮਾਰਚ ਤੱਕ ਜਿਹਨਾਂ ਠੇਕਿਆਂ ਨੂੰ ਲਾਇਸੰਸ ਮਿਲੇ ਹੋਏ ਉਹ ਫ਼ਿਲਹਾਲ ਚੱਲਦੇ ਰਹਿਣਗੇ। 1 ਅਪ੍ਰੈਲ 2017 ਤੋਂ ਬਾਅਦ ਕਿਸੇ ਵੀ ਹਾਈਵੇ ਉੱਤੇ ਸ਼ਰਾਬ ਦੇ ਠੇਕੇ ਨਜ਼ਰ ਨਹੀਂ ਆਉਣਗੇ।  ਯਾਦ ਰਹੇ ਕਿ ਪੰਜਾਬ ਅਤੇ ਹਰਿਆਣਾ ਵਿੱਚ ਪਹਿਲਾਂ ਹੀ ਹਾਈਵੇ ਉਤੇ ਸ਼ਰਾਬ ਦੀ ਵਿਕਰੀ ਉਤੇ ਪਾਬੰਦੀ ਦੇ ਆਦੇਸ਼ ਹਨ, ਇਸ ਦੇ ਬਾਵਜੂਦ ਦਾਰੂ ਵਿਕਦੀ ਹੈ।