ਭਗਵੰਤ ਨੂੰ ਦਿਮਾਗੀ ਦੌਰੇ ਪੈਣ ਲੱਗੇ-ਚੰਦੂਮਾਜਰਾ

ਖਬਰਾਂ ਖਾਸਮਖਾਸ..
-ਪੰਜਾਬੀਲੋਕ ਬਿਊਰੋ
ਭਗਵੰਤ ਨੂੰ ਦਿਮਾਗੀ ਦੌਰੇ ਪੈਣ ਲੱਗੇ-ਚੰਦੂਮਾਜਰਾ
ਬਠਿੰਡਾ ਵਿੱਚ ਰੈਲੀ ਦੌਰਾਨ ਭਗਵੰਤ ਮਾਨ ਨੇ ਕਿਹਾ ਸੀ ਕਿ ਉਸ ਦੇ ਜਲਾਲਾਬਦ ਹਲਕੇ ਤੋਂ ਚੋਣ ਲੜਨ ਕਰਕੇ ਉਸ ਦੀ ਜਾਨ ਨੂੰ ਬਾਦਲ ਪਰਿਵਾਰ ਤੋਂ ਖਤਰਾ ਹੈ, ਇਸ ‘ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬਹੁਤੀ ਸ਼ਰਾਬ ਪੀਣ ਨਾਲ ਭਗਵੰਤ ਮਾਨ ਨੂੰ ਦਿਮਾਗੀ ਦੌਰੇ ਪੈਣ ਲੱਗੇ ਹਨ, ਜਿਸ ਕਰਕੇ ਉਹ ਬੇਥਵੀਆਂ ਗੱਲਾਂ ਕਰਨ ਲੱਗਿਆ ਹੈ।
**
ਕੇਜਰੀ ਸਰਕਾਰ ਨੂੰ ਕੁਝ ਹੱਕ ਤਾਂ ਮਿਲਣ
ਕੇਜਰੀਵਾਲ ਸਰਕਾਰ ਤੇ ਮੋਦੀ ਸਰਕਾਰ ਦਰਮਿਆਨ ਚੱਲ ਰਹੀ ਹੱਕਾਂ ਦੀ ਲੜਾਈ ਦੇ ਮਾਮਲੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਚੁਣੀ ਹੋਈ ਸਰਕਾਰ ਕੋਲ ਕੁਝ ਤਾਂ ਹੱਕ ਹੋਣੇ ਹੀ ਚਾਹੀਦੇ ਨੇ, ਨਹੀਂ ਤਾਂ ਉਹ ਕੰਮ ਕਿਵੇਂ ਕਰੇਗੀ। ਮਾਮਲੇ ਦੀ ਅਗਲੀ ਸੁਣਵਾਈ 18 ਜਨਵਰੀ ਨੂੰ ਹੋਣੀ ਹੈ।
**
ਕਪਿਲ ਸ਼ਰਮਾ ‘ਤੇ ਕੇਸ
ਕਮੇਡੀਅਨ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਜ਼ਰੀਏ ਇਕ ਮਾਮਲਾ ਉਭਾਰਿਆ ਸੀ ਕਿ ਉਸ ਨੂੰ ਦਫਤਰ ਲਈ ਰਿਸ਼ਵਤ ਦੇਣੀ ਪਈ, ਪਰ ਉਸ ਨੇ ਰਿਸ਼ਵਤਖੋਰ ਅਫਸਰਾਂ ਦੇ ਨਾਮ ਨਹੀਂ ਸੀ ਦੱਸੇ, ਜਿਸ ਕਰਕੇ ਉਹ ਖੁਦ ਵੀ ਗੁਨਾਹਗਾਰ ਹੈ। ਇਕ ਸੋਸ਼ਲ ਵਰਕਰ ਆਭਾ ਸ਼ਰਮਾ ਨੇ ਕਪਿਲ ਸ਼ਰਮਾ ਖਿਲਾਫ ਰਿਸ਼ਵਤਖੋਰਾਂ ਦੇ ਨਾਮ ਛੁਪਾ ਕੇ ਗੁਨਾਹ ਕਰਨ ਦੇ ਦੋਸ਼ ਲਾ ਕੇ ਕੇਸ ਦਰਜ ਕਰਵਾ ਦਿੱਤਾ ਹੈ।