ਸੁਖਬੀਰ ਨੇ ਰਾਏਪੁਰ ਨੂੰ ਮਨਾ ਲਿਆ

-ਪੰਜਾਬੀਲੋਕ ਬਿਊਰੋ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੁੱਸੇ ਪਾਰਟੀ ਲੀਡਰਾਂ ਨੂੰ ਮਨਾਉਣ ਦੀ ਕਾਰਵਾਈ ਆਰੰਭ ਦਿੱਤੀ ਹੈ, ਭਾਵੇਂ ਚੋਗਾ ਪਾ ਕੇ ਹੀ ਸਹੀ। ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਐੱਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੂੰ ਮਨਾ ਲਿਆ ਗਿਆ ਹੈ। ਸੁਖਬੀਰ ਨੇ ਆਪ ਰਾਏਪੁਰ ਦੇ ਘਰ ਜਾ ਕੇ ਉਹਨਾਂ ਦੇ ਭਰਾ ਜਸਪਾਲ ਸਿੰਘ ਢੇਸੀ ਨਾਲ ਲੰਮੀ ਮੀਟਿੰਗ ਕੀਤੀ ਤੇ ਐਲਾਨ ਕੀਤਾ ਕਿ ਪਰਮਜੀਤ ਸਿੰਘ ਰਾਏਪੁਰ ਨਗਰ ਸੁਧਾਰ ਟਰੱਸਟ ਜਲੰਧਰ ਦੇ ਚੇਅਰਮੈਨ ਹੋਣਗੇ। ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੂਬਾ ਉਪ ਪ੍ਰਧਾਨ ਵੀ ਬਣਾਇਆ ਗਿਆ ਹੈ।